7 ਜਨਵਰੀ, 2021 ਦੀ ਪੰਜਾਬੀ ਟ੍ਰਿਬਿਊਨ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਇੱਕ ਪ੍ਰੋਫੈਸਰ ਅਤੇ ਵਾਈਸ ਚਾਂਸਲਰ ਨੇ ਰੱਲ ਕੇ ਇੱਕ ਲੇਖ ਲਿਖਿਆ ਹੈ: ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ
ਜਿਸ ਵੇਲੇ ਘੋਲ ਸਿਖਰ ਤੇ ਹੋਵੇ, ਸਬੰਧ ਇਹਦਾ ਖੇਤੀ, ਕਿਰਸਾਣੀ, ਕਾਮਿਆਂ, ਕਿਰਤ, ਸਰਕਾਰੀ ਨੀਤੀਆਂ, ਕਾਨੂੰਨਸਾਜ਼ੀ ਅਤੇ ਭੋਜਨ ਪਦਾਰਥਾਂ ਦੇ ਮੰਡੀਕਰਨ ਨਾਲ ਹੋਵੇ ਤਾਂ ਅਜਿਹੇ ਵਿੱਚ ਇਹੋ ਜਿਹੀ ਯੂਨੀਵਰਸਿਟੀ ਦੇ ਬੁੱਧੀਜੀਵੀਆਂ ਦੀ intervention ਨੂੰ ਗੰਭੀਰਤਾ ਨਾਲ ਲੈਣਾ ਬਣਦਾ ਹੈ।
ਸਾਡੀ ਜਾਚੇ ਇਸ ਇੱਕ ਵਾਈਸ ਚਾਂਸਲਰ ਅਤੇ ਪੱਤਰਕਾਰੀ ਦੇ (ਕੀ ਕਹੀਏ ਇਹਨੂੰ ਹੁਣ?) ਇੱਕ ਸਿਰਮੌਰ ਅਧਿਆਪਕ ਨੇ ਵਾਹਿਗੁਰੂ ਵਾਹਿਗੁਰੂ ਕਰ ਕੇ ਜਿਵੇਂ ਅੱਠਵੀਂ ਜਾਂ ਦਸਵੀਂ ਜਮਾਤ ਦਾ ਨਿਬੰਧ ਲਿਖਿਆ ਹੈ, ਸ਼ਬਦ ਜੋੜ ਦੀ ਗ਼ਲਤੀ ਵੀ ਕੋਈ ਨਹੀਂ ਕੀਤੀ ਤਾਂ ਸੁੰਦਰ ਲਿਖਾਈ ਦੇ ਨੰਬਰ ਕੱਟ ਕੇ ਬਾਕੀ ਪੂਰੇ ਦੇ ਦੇਣੇ ਚਾਹੀਦੇ ਹਨ ਤਾਂ ਕੇ ਬਾਹਰ ਜਾ ਕੇ ਜੋ ਵੀ ਇਹਨਾਂ ਦੇ ਮਾਈ ਬਾਪ ਹਨ, ਉਹਨਾਂ ਨੂੰ ਆਪਣੀ ਵੈਰੀ ਗੁੱਡ ਵਾਲੀ ਰਿਪੋਰਟ ਦਿਖਾ ਸਕਣ।
ਬੁੱਧੀਜੀਵੀਆਂ ਦੇ ਲੇਖ ਲਿਖਣ ਦਾ ਹੋਰ ਤਾਂ ਕੋਈ ਕਾਰਨ ਨਹੀਂ ਜਾਪਦਾ। ਅਖ਼ਬਾਰ ਵਾਲੇ ਸਾਥ ਨਹੀਂ ਦੇਂਦੇ ਨਹੀਂ ਤਾਂ ਉਹਨਾਂ ਲਾਲ ਸਿਆਹੀ ਨਾਲ ਦੋ ਦੋ ਟੂਕਾਂ ਵੀ ਪਾ ਦੇਣੀਆਂ ਸਨ ਜਿਵੇਂ ਸਕੂਲੀ ਵਿਦਿਆਰਥੀ ਰੱਟੇ-ਰਟਾਏ ਤਰੀਕੇ ਨਾਲ 70ਵਿਆਂ, 80ਵਿਆਂ ਵਿੱਚ ਆਪਣੀ ਪੱਕੀ ਕਾਪੀ ਵਿੱਚ ਕਰਦੇ ਸਨ।
ਵਾਹਿਗੁਰੂ ਅੱਗੇ ਸਾਡੀ ਅਰਦਾਸ ਹੈ ਕਿ ਇਹਨਾਂ ਦੋਹਾਂ ਆਲਾ ਦਰਜੇ ਦੇ ਬਹਾਦਰ ਬੁੱਧੀਜੀਵੀਆਂ ਨੇ ਜਿਵੇਂ ਭਰਵੇਂ ਜੁੱਸੇ ਅਤੇ ਤਕੜੇ ਦਿਲ ਗੁਰਦੇ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਭਾਰਤੀ ਸੰਸਕ੍ਰਿਤੀ ਨੂੰ 100 ਫ਼ੀਸਦ ਪ੍ਰਵਾਣਿਤ ਐੱਨ.ਸੀ.ਈ.ਆਰ.ਟੀ ਦੀਆਂ ਕਿਤਾਬਾਂ-ਅਧਾਰਿਤ, ‘ਅਰਥ-ਭਰਪੂਰ’, ‘ਭਾਵਨਾਵਾਂ’ ਨਾਲ ਵਹਿੰਦਾ ਅਤੇ ਚੁਫ਼ੇਰੇ ਅਲੌਕਿਕ ‘ਅਕਲ’ ਵੰਡਦਾ ਇਹ ‘ਵੱਡ-ਅਕਾਰੀ’ ਲੇਖ ਲਿਖਿਆ ਹੈ, ਇਸ ਤੋਂ ਬਾਅਦ ਦੋਹਾਂ ਦੀਆਂ ਨੌਕਰੀਆਂ ਨਾ ਕੇਵਲ ਸੁਰੱਖਿਅਤ ਹੀ ਰਹਿਣ ਬਲਕਿ ਉਹਨਾਂ ਨੂੰ ਵਾਹਿਗੁਰੂ ਦਿਨ ਚੌਗੁਣੀ ਰਾਤ ਨੂੰ ਅੱਠਗੁਣੀ ਤਰੱਕੀ ਵੀ ਬਖਸ਼ੇ। (ਮੈਨੂੰ ਮੁਹਾਵਰਾ ਠੀਕ ਪਤਾ ਹੈ ਪਰ ਤੁਸੀਂ ਉਹਨਾਂ ਦੀ ਤਰੱਕੀ ਦੀ ਸਿੱਕ ਵੀ ਤਾਂ ਸਮਝੋ?) ਨਹੀਂ ਤਾਂ ਇਸ ਮਹਾਨ ਲਿਖਤ ਨੂੰ ਇਸ ਮੌੜ ਤੇ ਲਿਆਉਣ ਦਾ ਕੀ ਫਾਇਦਾ? ਆਖਰੀ ਸਤਰਾਂ ਪੜ੍ਹੋ – “ਸਾਰੇ ਸੱਚੇ ਭਾਰਤੀਆਂ।”
“ਸਾਰੇ ਸੱਚੇ ਭਾਰਤੀਆਂ, ਦੇਸ਼ ਪ੍ਰੇਮੀਆਂ ਨੂੰ ਮਾਣ ਹੈ ਕਿ ਸਾਡਾ ਦੇਸ਼ ਗਣਤੰਤਰ ਹੈ। ਇਸ ਕਰ ਕੇ ਭਾਰਤ ਦੀ ਦੁਨੀਆ ਭਰ ਵਿਚ ਸ਼ਲਾਘਾ ਵੀ ਹੋ ਰਹੀ ਹੈ।”
ਬੱਲੇ ਓਏ ਪੰਜਾਬ ਦੇ ਸ਼ੇਰ ਬੁੱਧੀਜੀਵੀਓ…
ਸਿੰਘੂ ਬਾਰਡਰ ‘ਤੇ ਸਾਧਾਰਣ ਕਿਸਾਨ ਮਜ਼ਦੂਰ ਦੀਆਂ ਭਾਵਨਾਵਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਸੋਚੇ-ਸਮਝੇ ਲਿਖਤੀ ਨਜ਼ਰੀਏ ਵਿਚਲਾ ਫ਼ਰਕ ਹੀ ਸਮੱਸਿਆ ਦੀ ਜੜ੍ਹ ਹੈ। ਖੇਤੀ ਸੰਕਟ ਦੇ ਇਸ ਮੋੜ ਉੱਤੇ ਪਹੁੰਚਣ ਵਿੱਚ ਆਪਣੇ ਯੋਗਦਾਨ ਬਾਰੇ ਪੀ.ਏ.ਯੂ’ਈ ਪਹੁੰਚ ਦੀ ਇਹ ਲਿਖਤ ਭਰਪੂਰ ਨੁਮਾਇੰਦਗੀ ਕਰਦੀ ਹੈ। ਸ਼ਰਮ ਆਉਣ ਲਈ ਸ਼ਰਮ ਦਾ ਹੋਣਾ ਜ਼ਰੂਰੀ ਹੈ। ਉਹਦੀ ਗੈਰ ਹਾਜ਼ਰੀ ਵਿਚ ਇਹ ਨਦਾਰਦ ਹੀ ਰਹਿੰਦੀ ਹੈ।
“ਸਾਰੇ ਸੱਚੇ ਭਾਰਤੀਆਂ” ਦੀ ਗੱਲ ਕਰਦੀ ਇਹ ਲਿਖਤ ਬਾਕੀ ਝੂਠੇ ਭਾਰਤੀਆਂ ਨੂੰ ਕੀ ਕਹਿ ਰਹੀ ਹੈ ਜਿਹੜੇ ਹਕੂਮਤ ਦੇ ਨਿਸ਼ਾਨੇ ਤੇ ਹਨ, ਜੇਲ੍ਹਾਂ ਵਿਚ ਸੜ ਰਹੇ ਹਨ ਜਾਂ ਯੂਨੀਵਰਸਿਟੀਆਂ ਵਿਚ ਕੁੱਟੇ ਜਾਂ ਉਹਨਾਂ ਵਿੱਚੋਂ ਕੱਢੇ ਜਾ ਰਹੇ ਹਨ?
“ਸੱਚੇ ਭਾਰਤੀਆਂ” ਦੀ ਨਿਸ਼ਾਨਦੇਹੀ ਅਸਲ ਵਿੱਚ “ਝੂਠੇ ਭਾਰਤੀਆਂ” ਦੀ ਨਿਸ਼ਾਨਦੇਹੀ ਹੁੰਦੀ ਹੈ। ਲੇਖਕਾਂ ਨੂੰ ਮੋਦੀ-ਅਮਿੱਤ ਸ਼ਾਹ ਦੀ ਟੀਮ ਵਿਚ ਸ਼ਮੂਲੀਅਤ ਦਾ ਜਨਤਕ ਸਰਟੀਫਿਕੇਟ ਦੇਣ ਦੀ ਵਧਾਈ। ਵੈਸੇ ਸਾਨੂੰ ਭੁਲੇਖਾ ਪਹਿਲੋਂ ਵੀ ਕਦੀ ਨਹੀਂ ਰਿਹਾ।
ਇਹ ਵੀ ਪੜ੍ਹੋ : ਹਿਤ ਅਤੇ ਹੱਕ ਵਿਚਲਾ ਫ਼ਰਕ
Some friends have pointed out that the article has been written by one person only, the other byline is a piggyback rider. Well, it has bylines of two people, one a VC, the other a professor. An editor has taken a call and put out that fact. We believe three people couldn’t be telling a lie, though we also understand that editors often let a lie be published if someone is lending his face and name to it, so that we know we have a liar among us.
If we have VCs and professors who tell lies in writing, then it says something about our academia, and public life. If there’s only one author out of the two, then that, too, could be part of the same strategy of saving one’s job by sucking up to the powers that be.
ਜਦੋਂ ਮੋਦੀ ਦੇ ਚਰਨਾਂ ਵਿੱਚ ਲੇਟ ਗਏ, ਸੰਬਿਤ ਪਾਤਰਾ ਵਾਲੀ ਭਾਸ਼ਾ ਬੋਲਣੀ ਲਿਖਣੀ ਸ਼ੁਰੂ ਕਰ ਦਿੱਤੀ, ਅਕਲ ਅਤੇ ਸਮਝ ਵਿੱਚ ‘ਸੱਚੇ ਭਾਰਤੀ’ ਅਤੇ ‘ਝੂਠੇ ਭਾਰਤੀ’ ਵਾਲੀ ਮਨਿੰਦਰਜੀਤ ਬਿੱਟਾ ਦੇ ਪੱਧਰ ਦੀ ਬੁੱਧੀਜੀਵੀ ਪਹੁੰਚ ਨੂੰ ਸਮਰਪਿਤ ਹੋ ਗਏ ਤਾਂ ਛੋਟੀ ਮੋਟੀ ਸ਼ਰਮ ਦਾ ਐਵੇਂ ਅਚਾਰ ਪਾਉਣਾ ਹੈ? ਮੌਕਾ ਲੱਗੇ ਵਾਈਸ ਚਾਂਸਲਰ ਦੇ ਪੈਰੀਂ ਹੱਥ ਲਾਓ, ਉਹਦਾ ਵੀ ਨਾਓਂ ਵਿੱਚੇ ਪਾਓ। ਜਿਹੜੇ ਵਿਭਾਗ ਵਿੱਚ ਪ੍ਰੋਫੈਸਰ ਲੱਗੇ ਹੋ, ਉਹਦਾ ਵੀ ਭੱਠਾ ਪੂਰਾ ਬਿਠਾਓ।
ਭਾਰਤ ਮਹਾਨ ਹੈ, ਇੱਥੇ ਦੁੱਧ ਦਹੀਂ ਦੀਆਂ ਨਹਿਰਾਂ ਵਗਦੀਆਂ ਹਨ, ਸੱਚੇ ਭਾਰਤੀ ਗਣਤੰਤਰ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਝੂਠੇ ਭਾਰਤੀਆਂ ਨੂੰ ਜੇਲ੍ਹ ਵਿੱਚ ਪਾਣੀ ਪੀਣ ਲਈ ਸਟਰਾਅ ਨਾ ਮਿਲੇ, ਜਿਹੜੇ ਲੜਨ ਉਹਦੇ ਲਈ ਉਹਨਾਂ ਦਾ ਕਦੀ ਜ਼ਿਕਰ ਨਾ ਆਵੇ ਜ਼ਬਾਨ ‘ਤੇ।
ਅੱਠਵੀਂ ਦੀ ਕਿਤਾਬ ‘ਚੋਂ ਮਾਰ ਨਕਲਾਂ ਮੁਹੰਮਦ ਬਿਨ ਕਾਸਿਮ ਤੋਂ ਲੈ ਕੇ ਧਾੜਵੀਆਂ ਨੂੰ ਕੱਢੀਏ ਗਾਲ੍ਹਾਂ ਪਰ ਕਸ਼ਮੀਰ ਬਾਰੇ, ਧਾਰਾ 370 ਬਾਰੇ, ਵਰ੍ਹਿਆਂ ਤੱਕ ਜੋ ਕਸ਼ਮੀਰੀਆਂ ਨਾਲ ਵਾਪਰ ਰਿਹਾ ਹੈ, ਸਾਡੀਆਂ ਮਨੋਰਮਾ ਮਾਵਾਂ ਬਾਰੇ, ਜੂੰਡੇ ਪਟਵਾਉਣ ਵਾਲੀਆਂ ਮੇਧਾ ਪਾਟੇਕਰਾਂ ਬਾਰੇ, ਗੋਲੀ ਨਾਲ ਫੁੰਡੇ ਗਏ ਤਰਕਸ਼ੀਲ ਘੁਲਾਟੀਆਂ ਬਾਰੇ, ਸੀ.ਏ.ਏ/ਐੱਨ.ਆਰ.ਸੀ ਬਾਰੇ ਮੂੰਹਾਂ ਅਤੇ ਅਕਲਾਂ ‘ਤੇ ਚੇਪੀਆਂ ਲਾ ਦੜ੍ਹ ਵੱਟ ਵਕ਼ਤ ਕੱਟੀਏ।
ਕਿੱਥੋਂ ਲਿਆਉਂਦੇ ਨੇ ਇਹੋ ਜਿਹੇ ਇਹ ਪ੍ਰੋਫੈਸਰ ਮਹਾਨ ਬੁੱਧੀਜੀਵੀ ? ਯਾਰੋ ਬਣਦਾ ਕਿੱਥੇ ਹੈ ਇਹ ਘਟੀਆ ਮਾਲ? ਕਿੰਝ ਜਰਦੇ ਨੇ ਮਿਤਰੋ ਇਹਨਾਂ ਨੂੰ ਵਿਦਿਆਰਥੀ, ਸਾਥੀ ਅਧਿਆਪਕ? ਸਾਲਾਂ ਸਾਲ ਸੁੱਖੀਂ ਸਾਂਦੀ ਕਿਵੇਂ ਹੋ ਜਾਂਦੀ ਹੈ ਇਹਨਾਂ ਦੀ ਗੁਜ਼ਰ ਬਸਰ?
ਤੇ ਯਾਰੋ, ਮਿੱਤਰੋ, ਪਿਆਰਿਓ, ਤੁਸੀਂ ਜਿਹੜੇ ਹਰ ਸਾਹ ਨਾਲ ਆਪਣਾ ਧਰਮ ਨਿਭਾਉਂਦੇ ਫਿਰਦੇ ਹੋ, ਤੁਸੀਂ ਜਿਨ੍ਹਾਂ ਦੀਆਂ ਕਲਮਾਂ ਦੇ ਆਪੋ ਵਿਚ ਹਜ਼ਾਰ ਮਤਭੇਦ ਹੋਣ, ਚਲਦੀਆਂ ਸਿਰਫ਼ ਲੋਕ ਸਰੋਕਾਰਾਂ ਲਈ ਹਨ, ਤੁਸੀਂ ਜਿਹੜੇ ਕਿਸੇ ਵੱਡੇ ਚੌਧਰੀ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਲਿਖਤਾਂ, ਖੋਜਾਂ, ਟੀਵੀ ਪ੍ਰੋਗਰਾਮਾਂ ਵਿੱਚ ਹਰ ਮਾਰੂ ਸਰਕਾਰੀ ਹਕੂਮਤੀ ਨੀਤੀ ਖ਼ਿਲਾਫ਼ ਡੱਟ ਜਾਂਦੇ ਹੋ, ਤੁਹਾਡੇ ‘ਤੇ ਕੀ ਬੀਤਦੀ ਹੋਵੇਗੀ ਇਹਨਾਂ ਘੜੰਮ ਚੌਧਰੀ ਬੁੱਧੀਜੀਵੀਆਂ ਨਾਲ ਰਹਿੰਦਿਆਂ, ਉਹਨਾਂ campuses ਵਿੱਚ ਰੋਜ਼ ਇਹਨਾਂ ਦੇ ਮੱਥੇ ਲੱਗਦਿਆਂ, ਉਸੇ ਹਵਾ ਵਿੱਚ ਸਾਹ ਲੈਂਦਿਆਂ?
Stuff like this piece written by ApprovedDoublesTeam should trigger debates about the state of intellectual pursuits in our universities, and the clowns we now have who straddle the same corridors that in the yore saw tall women and men walking by, taking us to ever newer heights.
(A shorter version of this was exchanged yesterday through our WhatsApp account but many PAU dons wanted it to be put on the website. Sometimes, we bow to the popular demand. If we have refrained from commenting on why a Vice Chancellor’s byline follows the professor’s, it is because of our minimal decency guideline. We leave it to the reader to work out this riddle. – Editor.)
ਇਹ ਵੀ ਪੜ੍ਹੋ : ਕਿਹੜੀ ਕਿਹੜੀ ਜਿੱਤ ਪ੍ਰਾਪਤ ਹੋਈ ਹੈ ਇਸ ਗੱਲਬਾਤ ਤੋਂ?
__________________________
Watch video:
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today TV : All right Reserve 2016 - 2025 |