ਨਿਊਜ਼ੀਲੈਂਡ ਸਰਕਾਰ ਜਿੱਥੇ ਕਰੋਨਾ ਤੋਂ ਪੀੜਤ ਲੋਕਾਂ ਦੀ ਸਿਹਤ ਉਤੇ ਲੱਖਾਂ ਡਾਲਰ ਖਰਚ ਕੇ ਉਨ੍ਹਾਂ ਦੀ ਜਾਨ ਬਚਾਉਣ ਲਈ ਲੱਗੀ ਹੋਈ ਹੈ, ਉਥੇ ਦੇਸ਼ ਦੇ ਵਿਚ ਨੌਕਰੀਆਂ ਤੋਂ ਵਾਂਝੇ ਹੋ ਰਹੇ ਲੋਕਾਂ ਦੀ ਆਰਿਥਕ ਗੱਡੀ ਨੂੰ ਰੋੜ੍ਹੀ ਰੱਖਣਾ ਵੀ ਇਕ ਅਹਿਮ ਕਾਰਜ ਵਜੋਂ ਲੈ ਰਹੀ ਹੈ। ਇਸਦੇ ਲਈ ਸਰਕਾਰ ਨੇ ‘ਵੇਜ ਸਬਸਿਡੀ ਸਕੀਮ’ ਦੇ ਤਹਿਤ ਪਹਿਲਾਂ 12 ਹਫਤਿਆਂ ਦੇ ਪੈਸੇ ਲੋਕਾਂ ਨੂੰ ਝੱਟ-ਪੱਟ ਦੇ ਦਿੱਤੇ ਅਤੇ ਫਿਰ ਦੁਬਾਰਾ 8 ਹਫਤਿਆਂ ਦੀ ਤਨਖਾਹ ਦੇ ਕੇ ਰੁਜ਼ਗਾਰ ਦਾਤਾਵਾਂ ਨੂੰ ਕੁਝ ਰਾਹਤ ਦੇਣ ਦੀ ਕੋਸ਼ਿਸ ਕੀਤੀ।
ਦੇਸ਼ ਦੀ ਸਰਕਾਰ ਨੇ ਹੁਣ ਤੱਕ 13 ਬਿਲੀਅਨ ਡਾਲਰ (13000 ਮਿਲੀਅਨ) ਵੇਜ ਸਬਸਿਡੀ ਦੇ ਨਾਂਅ ਹੇਠ ਖਰਚ ਕੀਤੇ ਹਨ। 17 ਲੱਖ ਦੇ ਕਰੀਬ ਨੌਕਰੀਆਂ ਨੂੰ ਇਸ ਵੇਜ ਸਬਸਿਡੀ ਦਾ ਫਾਇਦਾ ਹੋ ਚੁੱਕਾ ਹੈ। 10,500 ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਪਹਿਲਾਂ ਵੇਜ ਸਬਸਿਡੀ ਲੈ ਲਈ ਪਰ ਯੋਗ ਨਾ ਹੋਣ ਕਰਕੇ ਉਨ੍ਹਾਂ ਨੇ ਵਾਪਿਸ ਕਰ ਦਿੱਤੀ ਜੋ ਕਿ 323.6 ਮਿਲੀਅਨ ਡਾਲਰ ਬਣਦੀ ਹੈ। 18,500 ਉਹ ਲੋਕ ਵੀ ਹਨ ਜੋ ਸਪੈਸ਼ਲ ਕੋਵਿਡ-19 ਸਹਾਇਤਾ ਰਕਮ ਪ੍ਰਾਪਤ ਕਰ ਰਹੇ ਹਨ।
ਸਰਕਾਰ ਨੇ ਫੁੱਲ ਟਾਈਮ (ਪੂਰੇ 40 ਘੰਟੇ) ਕੰਮ ਕਰਨ ਵਾਲਿਆਂ ਨੂੰ ਨੌਕਰੀ ਜਾਣ ਉਤੇ 490 ਡਾਲਰ ਪ੍ਰਤੀ ਹਫਤਾ ਅਤੇ ਪਾਰਟ ਟਾਈਮ (ਘੱਟੋ-ਘੱਟ 20 ਘੰਟੇ) ਕੰਮ ਕਰਨ ਵਾਲਿਆਂ ਨੂੰ ਨੌਕਰੀ ਖੁਸ ਜਾਣ ‘ਤੇ 250 ਡਾਲਰ ਪ੍ਰਤੀ ਹਫਤਾ ਸਬਸਿਡੀ ਦਿੱਤੀ ਸੀ। 17000 ਲੋਕਾਂ ਨੂੰ ਫੁੱਲਟਾਈਮ ਰੇਟ ਮਿਲਿਆ।
ਸਰਕਾਰ ਸੋਚਦੀ ਸੀ ਕਿ ਲੌਕਡਾਊਨ ਖਤਮ ਹੋਣ ‘ਤੇ 3 ਲੱਖ ਲੋਕਾਂ ਨੂੰ ਵੇਜ ਸਬਸਿਡੀ ਦੀ ਲੋੜ ਨਹੀਂ ਰਹੇਗੀ ਪਰ ਇਹ ਅੰਕੜੇ ਦੁਬਾਰਾ ਬਦਲਣੇ ਪੈ ਗਏ। ਨੌਕਰੀ ਲੱਭਣ ਵਾਲਿਆਂ ਦੀ ਗਿਣਤੀ 1,92,000 ਹੋ ਗਈ ਹੈ ਜਦ ਕਿ ਪਹਿਲਾਂ ਇਹ 1,47,000 ਸੀ। ਕੰਮ ਕਰਨ ਵਾਲੀ ਉਮਰ ਦੇ ਵਰਗ ਵਿਚ ਪਹਿਲਾਂ 4.9% ਲੋਕ ਬੇਰੁਜ਼ਗਾਰੀ ਭੱਤਾ ਲੈਂਦੇ ਸਨ ਪਰ ਹੁਣ ਇਹ ਗਿਣਤੀ 6.4% ਹੋ ਗਈ ਹੈ।
ਸੋ ਸਰਕਾਰ ਨੇ ਆਪਣਾ ਖਜ਼ਾਨਾ ਲੋਕਾਂ ਲਈ ਇਸ ਕਰਕੇ ਖੋਲ੍ਹੀ ਰੱਖਿਆ ਕਿ ਜ਼ਿੰਦਗੀ ਪਟੜੀ ਉਤੇ ਬਣੀ ਰਹੇ ਅਤੇ ਸਮਾਂ ਪਾਉਣ ‘ਤੇ ਪੂਰੀ ਰਫਤਾਰ ਫੜ ਲਵੇ।ਪਰ ਰੁਜ਼ਗਾਰ ਦਾਤਾ ਦਸਦੇ ਹਨ ਕਿ ਕਾਮਿਆਂ ਦੀ ਤਨਖਾਹ ਤਾਂ ਆ ਕੇ ਕਾਮੇ ਦੇ ਖਾਤੇ ਵਿਚ ਚਲੇ ਗਈ ਪਰ ਇਸਦੇ ਨਾਲ ਰੁਜ਼ਗਾਰ ਦਾਤਾ ਨੂੰ ਕੁਝ ਹੋਰ ਖਰਚੇ ਵੀ ਪੈ ਗਏ ਜਿਸਦਾ ਸਰਕਾਰ ਨੇ ਧਿਆਨ ਨਹੀਂ ਰੱਖਿਆ।
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT
Copyright © Punjab Today TV : All right Reserve 2016 - 2024 |