ਦੁਨੀਆਂ ਦੇ ਇਨ੍ਹਾਂ ਦੇਸ਼ਾਂ ਵਿੱਚ ਮੁਫ਼ਤ ਹਨ ਜਨਤਕ ਆਵਾਜਾਈ ਦੇ ਸਾਧਨ

Picture of ਪੀ ਟੀ ਟੀਮ

ਪੀ ਟੀ ਟੀਮ

ਦੁਨੀਆਂ ਦੇ ਕੁੱਝ ਦੇਸ਼ਾਂ ਵਿੱਚ ਮੁਫ਼ਤ ਹਨ ਜਨਤਕ ਆਵਾਜਾਈ ਦੇ ਸਾਧਨ। ਆਓ ਤੁਹਾਨੂੰ ਇਨ੍ਹਾਂ ਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹਾਂ।

ਲਗਜ਼ਮਬਰਗ

ਜਰਮਨੀ, ਬੈਲਜੀਅਮ ਅਤੇ ਫ਼ਰਾਂਸ ਵਰਗੇ ਦੇਸ਼ਾਂ ਨਾਲ ਘਿਰਿਆ ਲਗਜ਼ਮਬਰਗ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿੱਥੇ ਜਨਤਕ ਆਵਾਜਾਈ ਦੇ ਸਾਧਨ ਸਾਰਿਆਂ ਲਈ ਮੁਫਤ ਹਨ। ਲਗਜ਼ਮਬਰਗ ਵਿੱਚ ਇਹ ਯੋਜਨਾ 29 ਫਰਵਰੀ ਤੋਂ ਲਾਗੂ ਹੋ ਚੁਕੀ ਹੈ। ਇਹ ਯੂਰੋਪ ਦੇ ਸਭਤੋਂ ਛੋਟੇ ਦੇਸ਼ਾਂ ਵਿੱਚੋਂ ਇੱਕ ਹੈ। ਪਰ ਇੱਥੇ ਭਿਆਨਕ ਜਾਮ ਲੱਗਦਾ ਹੈ। ਇੱਥੇ ਦੀ ਆਬਾਦੀ ਸਿਰਫ 602,000 ਹੈ।ਆਵਾਜਾਈ

ਟਾਲਿਨ, ਐਸਟੋਨੀਆ ਦੀ ਰਾਜਧਾਨੀ

ਬਾਲਟਿਕ ਸਮੁੰਦਰ ਅਤੇ ਫਿਨਲੈਂਡ ਦੀ ਖਾੜੀ ਦੇ ਬਾਰਡਰ ਉੱਤੇ ਵਸੀ ਐਸਟੋਨੀਆ ਦੀ ਰਾਜਧਾਨੀ ਟਾਲਿਨ ਵਿੱਚ 5 ਸਾਲ ਪਹਿਲਾਂ ਸਾਲ 2013 ਵਿੱਚ ਮੁਫਤ ਜਨਤਕ ਟਰਾਂਸਪੋਰਟ ਲਾਗੂ ਕੀਤਾ ਗਿਆ। ਲੋਕਾਂ ਵਲੋਂ ਬਕਾਇਦਾ ਮੁਫਤ ਟਰਾਂਸਪੋਰਟ ਦੇ ਮੁੱਦੇ ਉੱਤੇ ਵੋਟਿੰਗ ਕਰਾਈ ਗਈ, ਜਿਸ ਉੱਤੇ 75 ਫ਼ੀਸਦੀ ਲੋਕਾਂ ਨੇ ਹਾਮੀ ਭਰੀ। ਲੋਕਾਂ ਨੂੰ ਕੇਵਲ ਆਪਣੇ ਆਪ ਨੂੰ ਸ਼ਹਿਰ ਦੇ ਨਾਗਰਿਕ ਦੇ ਤੌਰ ਰਜਿਸਟਰ ਕਰਾਣਾ ਸੀ ਅਤੇ ਗਰੀਨ ਕਾਰਡ ਲਈ 2 ਪਾਊਂਡ ਭਰਨੇ ਸਨ। ਪਰ ਐਸਟੋਨੀਆ ਦੇ ਹੋਰ ਹਿੱਸਿਆਂ ਤੋਂ ਇੱਥੇ ਆਉਣ ਵਾਲੇ ਦਰਸ਼ਕਾਂ ਅਤੇ ਸੈਲਾਨੀਆਂ ਨੂੰ ਟਾਲਿਨ ਨੈੱਟਵਰਕ ਦੀਆਂ ਬੱਸਾਂ, ਟ੍ਰਾਲੀ ਬੱਸਾਂ, ਟ੍ਰੇਨ ਅਤੇ ਟ੍ਰਾਮ ਦੇ ਇਸਤੇਮਾਲ ਲਈ ਪੈਸੇ ਭਰਨੇ ਪੈਂਦੇ ਹਨ। ਇਹ ਸਕੀਮ ਇੰਨੀ ਮਸ਼ਹੂਰ ਹੋਈ ਕਿ ਐਸਟੋਨੀਆ ਦੀ ਸਰਕਾਰ ਹੁਣ ਪੂਰੇ ਦੇਸ਼ ਦੀਆਂ ਬੱਸਾਂ ਵਿੱਚ ਯਾਤਰਾ ਮੁਫ਼ਤ ਦੀ ਤਿਆਰੀ ਕਰ ਰਹੀ ਹੈ।ਆਵਾਜਾਈ

ਬੈਲਜੀਅਮ ਦਾ ਹੱਸੇਲਟ

ਹੱਸੇਲਟ, ਬੈਲਜੀਅਮ ਵਿੱਚ, ਲਿੰਬਰਗ ਪ੍ਰਾਂਤ ਦੀ ਰਾਜਧਾਨੀ ਹੈ। ਇੱਥੇ ਪਬਲਿਕ ਟਰਾਂਸਪੋਰਟ ਵਿੱਚ ਕਿਰਾਇਆ ਸਾਲ 1997 ਵਿੱਚ ਹੀ ਖਤਮ ਕਰ ਦਿੱਤਾ ਗਿਆ ਸੀ। ਇਸ ਕਦਮ ਲਈ 2006 ਤੱਕ ਸਵਾਰੀਆਂ ਦੀ ਗਿਣਤੀ ਵਿੱਚ 13 ਗੁਣਾ ਵਾਧਾ ਹੋਇਆ। ਇਸ ਸਕੀਮ ਨੂੰ 19 ਸਾਲ ਬਾਅਦ ਖਤਮ ਕੀਤਾ ਗਿਆ। ਪਰ ਹੁਣ ਵੀ 19 ਸਾਲ ਤੋਂ ਘੱਟ ਉਮਰ ਦੇ ਲੋਕ ਮੁਫਤ ਵਿੱਚ ਯਾਤਰਾ ਕਰ ਸਕਦੇ ਹਨ।ਆਵਾਜਾਈ

ਦਿੱਲੀ

ਸਾਲ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾ ਤੋਂ ਕੁੱਝ ਮਹੀਨੇ ਪਹਿਲਾਂ ਦਿੱਲੀ ਵਿੱਚ ਵੀ ਔਰਤਾਂ ਲਈ ਮੁਫਤ ਜਨਤਕ ਟਰਾਂਸਪੋਰਟ ਦੀ ਯੋਜਨਾ ਸ਼ੁਰੂ ਕੀਤੀ ਗਈ। ਇਸ ਯੋਜਨਾ ਤਹਿਤ ਔਰਤਾਂ ਸਾਰੀਆਂ ਡੀਟੀਸੀ, ਕਲਸਟਰ ਬੱਸਾਂ ਵਿੱਚ ਮੁਫ਼ਤ ਯਾਤਰਾ ਕਰ ਸਕਦੀਆਂ ਹਨ।ਆਵਾਜਾਈ

ਜਰਮਨੀ ਵੀ ਤਿਆਰੀ ਵਿੱਚ

ਜਰਮਨੀ ਦੀ ਸਰਕਾਰ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਜਨਤਕ ਆਵਾਜਾਈ ਦੇ ਸਾਧਨਾਂ ਨੂੰ ਮੁਫਤ ਕਰਨ ਦੀ ਯੋਜਨਾ ਬਣਾ ਰਹੀ ਹੈ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣਾ ਵਾਹਨ ਛੱਡਕੇ ਜਨਤਕ ਆਵਾਜਾਈ ਦੇ ਸਾਧਨਾਂ ਵਿੱਚ ਸਫਰ ਕਰਨ। ਇਸ ਯੋਜਨਾ ਲਈ ਜਰਮਨੀ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਾਨ, ਏਸੇਨ, ਰਾਟਲਿੰਗਨ, ਮੈਨਹਾਈਮ ਅਤੇ ਹੇਰਨਬਰਗ ਨੂੰ ਚੁਣਿਆ ਗਿਆ ਹੈ। ਵੱਧਦੇ ਹਵਾ ਪ੍ਰਦੂਸ਼ਣ ਨਾਲ ਜੂਝ ਰਹੇ ਜਰਮਨੀ ਉੱਤੇ ਯੂਰੋਪੀ ਯੂਨੀਅਨ ਦਾ ਜ਼ਬਰਦਸਤ ਦਬਾਅ ਹੈ। ਈ.ਯੂ. ਨੇ ਵਧਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਜਰਮਨੀ ਉੱਤੇ ਜੁਰਮਾਨਾ ਲਗਾਉਣ ਦੀ ਚੇਤਾਵਨੀ ਦਿੱਤੀ ਹੈ।ਆਵਾਜਾਈ

Picture of ਪੀ ਟੀ ਟੀਮ

ਪੀ ਟੀ ਟੀਮ

punjabtodaynews@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today TV : All right Reserve 2016 - 2024