ਅਖ਼ਬਾਰ ਨੂੰ ਵਧਾਈ – ਓੜਕਿ ਸਚਿ ਰਹੀ

Picture of ਪੀ ਟੀ ਟੀਮ

ਪੀ ਟੀ ਟੀਮ

ਸਪਲੀਮੈਂਟ ਤਾਂ ਤੁਹਾਡੇ ਸੰਪਾਦਕੀ ਵੀ ਖਾ ਗਏ। ਤੁਹਾਥੋਂ ਪਹਿਲੇ ਪੰਨੇ ਉੱਤੇ ਤਾਂ ਕੀ, ਪੂਰੀ ਅਖ਼ਬਾਰ ਵਿੱਚ ਇੱਕ ਅੱਖਰ ਨਹੀਂ ਜੁੜਿਆ ਪਾਠਕਾਂ ਦੇ ਸਨਮੁਖ ਹੋ ਕੇ ਵਧਾਈ ਦੇਣ ਦਾ।

ਇਹ ਪੰਜਾਬ ਦਾ ਪੰਜਾਬੀ ਜ਼ੁਬਾਨ ਵਾਲਾ ਪ੍ਰਮੁੱਖ ਅਖ਼ਬਾਰ ਹੈ ਅਤੇ ਆਪਣੇ ਆਪ ਨੂੰ “ਲੋਕ ਆਵਾਜ਼” ਦੱਸਦਾ ਹੈ।

ਕੋਈ ਹੈ ਸ਼ਰਮ ਹਯਾ ਅੱਜ ਇਸ ਅਖ਼ਬਾਰ ਦੇ ਕਿਸੇ ਰਹਿਨੁਮਾ ਨੂੰ ਕਿ ਅੱਜ ਵਿਸਾਖੀ ਵਾਲੇ ਦਿਨ ਇਹ ਇਹਦਾ ਮੁੱਖ ਪੰਨਾ ਹੈ? ਮਜਾਲ ਹੈ ਕਿਤੇ ਪਤਾ ਲੱਗ ਜਾਵੇ ਕਿ ਅੱਜ ਕੈਸਾ ਪਵਿੱਤਰ ਦਿਹਾੜਾ ਹੈ? ਪੰਜਾਬ ਲਈ, ਪੰਜਾਬੀਅਤ ਲਈ, ਸਾਡੇ ਸਾਂਝੇ ਵਿਰਸੇ ਲਈ, ਸਾਂਝ ਦੇ ਵਿਰਸੇ ਲਈ ਕੀ ਮਹੱਤਤਾ ਹੈ ਇਸ ਦਿਨ ਦੀ?

ਤੁਹਾਨੂੰ ਖਾਲਸਾ ਸਾਜਨਾ ਦਿਵਸ ਬਾਰੇ ਇੱਕ ਅੱਖਰ ਵੀ ਪਹਿਲੇ ਪੰਨੇ ਉੱਤੇ ਲਿਖਣਾ, ਇੱਕ ਤਸਵੀਰ ਵੀ ਛਾਪਣੀ, ਇੱਕ ਸੁੱਕਾ ਬੋਲ ਪੰਥ ਅਤੇ ਪੰਜਾਬ ਨੂੰ ਐਸੇ ਦਿਵਸ ਦਿਨ ਤਿਓਹਾਰ ਦੀ ਵਧਾਈ ਦਾ ਲਿਖਣਾ ਵੀ ਗਵਾਰਾ ਨਹੀਂ ਹੋਇਆ? ਮੌਤ ਪੈਂਦੀ ਹੈ ਸਾਰੇ ਅਮਲੇ ਨੂੰ, ਇਸ ਅਖ਼ਬਾਰ ਸਮੂਹ ਨੂੰ, ਇਹਦੇ ਕਰਤਾ ਧਰਤਾ ਟ੍ਰਸਟ ਨੂੰ?

ਕਿਸ ਮੂੰਹ ਨਾਲ ਸਰਦਾਰ ਦਿਆਲ ਸਿੰਘ ਮਜੀਠੀਆ ਦੇ ਜਨਮਦਿਨ ਵਾਲੇ ਦਿਨ ਇੱਕ ਦੂਜੇ ਦੇ ਮੂੰਹ ਵਿੱਚ ਲੱਡੂ ਪਾਉਂਦੇ ਹੁੰਦੇ ਹੋ ਅਤੇ ਫਿਰ ਆਪਣੀ ਰੰਗੀਨ ਫੋਟੋ ਆਪਣੀ ਹੀ ਅਖ਼ਬਾਰ ਵਿੱਚ ਸ਼ਾਇਆ ਕਰਦੇ ਹੁੰਦੇ ਹੋ?

ਅਖ਼ਬਾਰ ਭਰਿਆ ਪਿਆ ਹੈ ਇਸ਼ਤਿਹਾਰਾਂ ਨਾਲ – “ਲੱਖ ਲੱਖ ਵਧਾਈਆਂ” ਅਤੇ “ਵਧਾਈਆਂ ਹੀ ਵਧਾਈਆਂ” ਨਾਲ ਇਸ਼ਤਿਹਾਰ ਕੂਕ ਰਹੇ ਹਨ। ਪੰਜਾਬ ਸਰਕਾਰ “ਵਿਸਾਖੀ ਦੇ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ” ਦੇ ਰਹੀ ਹੈ। ਇੱਕ ਵੱਖਰੇ ਇਸ਼ਤਿਹਾਰ ਰਾਹੀਂ “ਖਾਲਸਾ ਪੰਥ ਦੇ ਸਾਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ” ਵੀ ਦੇ ਰਹੀ ਹੈ। ਜ਼ਾਹਿਰ ਹੈ ਅਖ਼ਬਾਰ ਨੂੰ ਥੱਬਾ ਭਰ ਭਰ ਕੇ ਲੋਕਾਂ ਤੋਂ ਉਗਰਾਹੇ ਨੋਟਾਂ ਦਾ ਦੇ ਰਹੀ ਹੈ। ਅਖ਼ਬਾਰ ਡਕਾਰ ਵੀ ਨਹੀਂ ਮਾਰ ਰਿਹਾ। ਆਪ ਵਧਾਈ ਨਹੀਂ ਦੇ ਰਿਹਾ।

ਅਖ਼ਬਾਰਹਾਂ, ਖ਼ਬਰਾਂ ਜ਼ਰੂਰ ਛਾਪ ਰਿਹਾ ਹੈ – “ਨਿਊਯਾਰਕ ਸਟੇਟ ਅਸੈਂਬਲੀ ‘ਚ ਖਾਲਸਾ ਸਾਜਣਾ ਦਿਵਸ ਮਨਾਇਆ”। ਓਥੇ ਮਨਾਇਆ ਹੈ, ਤੁਹਾਨੂੰ ਪਤਾ ਹੈ। ਤੁਹਾਨੂੰ ਢਿੱਡ ਪੀੜ ਹੁੰਦੀ ਹੈ ਮਨਾਉਣ ਲੱਗਿਆਂ, ਇਹ ਵੀ ਛਾਪ ਦਿਆ ਕਰੋ।

ਐਸੇ ਸ਼ੁਭ ਮੌਕੇ ਉੱਤੇ ਥਾਂ ਥਾਂ ਤੋਂ “ਵਿਸ਼ੇਸ਼ ਸਪਲੀਮੈਂਟ” ਨਿਕਲਦੇ ਹਨ। ਇਹ ਸਪਲੀਮੈਂਟ ਕਿਵੇਂ ਨਿਕਲਦੇ ਹਨ, ਪੱਤਰਕਾਰੀ ਦੇ ਕਿਹੜੇ ਮਿਆਰਾਂ ਉੱਤੇ ਪੂਰੇ ਉਤਰਦੇ ਹਨ, ਪੱਤਰਕਾਰ ਕਿਓਂ ਐਸੇ ਸਪਲੀਮੈਂਟ ਕੱਢਣ ਲਈ ਮਜਬੂਰ ਹੁੰਦੇ ਹਨ, ਜਾਂ ਤੱਤਪਰ ਰਹਿੰਦੇ ਹਨ – ਹੁਣ ਇਹ ਵੀ ਕੋਈ ਢਕਿਆ ਛੁਪਿਆ ਹੈ ਮਾਮਲਾ ਕਿਸੇ ਤੋਂ?

ਇਸੇ ਲਈ ਬੇਸ਼ਰਮੀ ਦੀ ਪ੍ਰੈਕਟਿਸ ਹੋ ਗਈ ਹੈ? ਸਪਲੀਮੈਂਟ ਤਾਂ ਤੁਹਾਡੇ ਸੰਪਾਦਕੀ ਵੀ ਖਾ ਗਏ। ਤੁਹਾਥੋਂ ਪਹਿਲੇ ਪੰਨੇ ਉੱਤੇ ਤਾਂ ਕੀ, ਪੂਰੀ ਅਖ਼ਬਾਰ ਵਿੱਚ ਇੱਕ ਅੱਖਰ ਨਹੀਂ ਜੁੜਿਆ ਪਾਠਕਾਂ ਦੇ ਸਨਮੁਖ ਹੋ ਕੇ ਵਧਾਈ ਦੇਣ ਦਾ।

ਤੁਹਾਥੋਂ ਇਹ ਉਮੀਦ ਹੀ ਨਹੀਂ ਸੀ ਕਿ ਤੁਸੀਂ ਸਰਬੰਸਦਾਨੀ ਗੁਰੂ ਨਾਲ ਜੁੜੇ ਉਸ ਸਥਾਨ ਦੀ ਤਸਵੀਰ ਸ਼ਾਇਆ ਕਰੋਗੇ ਜਿੱਥੇ ਖਾਲਸਾ ਪੰਥ ਸਾਜਿਆ ਗਿਆ ਸੀ – ਜਿਸ ਕਰਕੇ ਅੱਜ ਤੁਹਾਡੀ ਕੋਈ ਹੈਸੀਅਤ ਹੈ, ਸਾਡੀ ਕੋਈ ਹੈਸੀਅਤ ਹੈ। ਕੇਡੇ ਅਕ੍ਰਿਤਘਣ ਹੋ ਸਕਣ ਦੀ ਸਮਰੱਥਾ ਹੈ ਤੁਹਾਡੀ?

ਕਦੀ ਦਿਨ ਸਨ ਜਦੋਂ ਇਹੀ ਅਖ਼ਬਾਰ ਕਿਸਾਨ ਅੰਦੋਲਨ ਦੌਰਾਨ ਅਗਵਾਈ ਦੇ ਰਿਹਾ ਸੀ, ਉਸ ਲੋਕ ਲਹਿਰ ਦਾ intellectual bank ਬਣ ਰਿਹਾ ਸੀ।

ਜਲਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ਉੱਤੇ ਇਸ ਨੇ ਪੰਜਾਬ ਪੰਥ ਦੇ ਸਾਂਝੇ ਇਤਿਹਾਸਿਕ ਵਿਰਸੇ ਦੀ ਯਾਦ ਦਹਾਨੀ ਕਰਵਾਈ ਸੀ, ਦਰਜਨਾਂ ਲੇਖ ਛਾਪੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉੱਤੇ ਜੋ ਕਿਰਦਾਰ ਇਸ ਅਖ਼ਬਾਰ ਨੇ ਨਿਭਾਇਆ ਸੀ, ਉਸ ਨੂੰ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ।

ਲੱਗਦਾ ਸੀ ਅਖ਼ਬਾਰ ਆਪਣੇ ਪਿੱਛਲੇ ਧੋਣੇ ਧੋ ਰਿਹਾ ਹੈ। ਜਿਹੜਾ ਕਿਰਦਾਰ ਇਹਨੇ ਪੰਜਾਬ ਦੇ ਹਨ੍ਹੇਰੇ ਦਿਨਾਂ ਵਿੱਚ ਨਿਭਾਇਆ ਸੀ, ਉਹਦੇ ਉੱਤੇ ਪੋਚਾ ਮਾਰ ਰਿਹਾ ਹੈ।

ਹੁਣ ਲੱਗਦਾ ਹੈ ਅਖ਼ਬਾਰ ਆਪਣੀ ਅਸਲੀਅਤ ਉੱਤੇ ਉਤਰ ਆਇਆ ਹੈ।

ਪਹਿਲੇ ਪੰਨੇ ਉੱਤੇ ਵਿਸਾਖੀ ਸ਼ਬਦ ਦੀ ਅਣਹੋਂਦ ਅਤੇ ਅੰਦਰਲੇ ਪੰਨਿਆਂ ਉੱਤੇ ਵਿਸਾਖੀ ਦੇ ਨਾਮ ਉੱਤੇ ਬਟੋਰੇ ਇਸ਼ਤਿਹਾਰਾਂ ਦੇ ਪੈਸੇ ਅਖ਼ਬਾਰ ਦੇ ਸਹੀ ਕਿਰਦਾਰ ਨੂੰ ਸਮੂਹ ਸਾਧ ਸੰਗਤ ਅੱਗੇ ਨੰਗਾ ਕਰ ਰਹੇ ਹਨ। ਆਪਣੀ ਅਸਲ ਖ਼ਸਲਤ ਉੱਤੇ ਪੂਰੇ ਉਤਰਣ ਉੱਤੇ ਇਸ ਵਿਸਾਖੀ ਦੇ ਮੌਕੇ ਅਖ਼ਬਾਰ ਨੂੰ ਲੱਖ ਲੱਖ ਵਧਾਈਆਂ। ਓੜਕਿ ਸਚਿ ਰਹੀ।

____________

ਇਹ ਵੀ ਪੜ੍ਹੋ:

ਗੁਰੂ ਵਲੋਂ ਸੰਤ ਸਿਪਾਹੀ ਦੀ ਸਿਰਜਨਾ: ਕੁਝ ‘ਅਣ-ਸੁਲਝੇ’ ਸੁਆਲ ਬਨਾਮ ਕਲਪਨਾ

ਪਰਵਾਸ, ਚਕਾਚੌਂਧ ਅਤੇ ਸਾਡੀ ਨੌਜਵਾਨ ਪੀੜ੍ਹੀ

ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ

Elections ’24 – Can history repeat itself?

यह भी पढ़िये:

रामदेव जैसे बाबा लोग इतने मज़े में क्यों हैं?

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Picture of ਪੀ ਟੀ ਟੀਮ

ਪੀ ਟੀ ਟੀਮ

punjabtodaynews@gmail.com

Related Post

Add Your Heading Text Here

Copyright © Punjab Today  : All right Reserve 2016 - 2024 |