ਕੁੱਝ ਸਮਾਂ ਪਹਿਲਾਂ ਪਾਠਕਾਂ, ਦੋਸਤਾਂ, ਸੁਹਿਰਦ ਰੂਹਾਂ ਅਤੇ ਆਸ਼ਿਕਾਨੇ-ਪਾਤਰ ਭੀੜਾਂ ਨੂੰ ਬੇਨਤੀ ਕੀਤੀ ਸੀ ਕਿ ਮਰਹੂਮ ਪਦਮ ਸ੍ਰੀ ਕਵੀ ਸਾਹਿਬਾਨ ਦੀ ਪੰਥ ਪੰਜਾਬ ਉੱਤੇ ਹੋਏ ਅਸਹਿ ਅਤੇ ਅਕਹਿ ਜ਼ੁਲਮਾਂ ਦੀ ਕਥਾ ਕਹਿੰਦੀ, ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਚੱਲੇ ਟੈਂਕਾਂ ਦੀ ਬਾਤ ਪਾਉਂਦੀ, ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵਰਸਦੇ ਤੋਪਾਂ ਦੇ ਗੋਲਿਆਂ ਨਾਲ ਖਹਿੰਦੀ, ਸ੍ਰੀ ਦਰਬਾਰ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹੀ ਵਿੱਚੋਂ ਲੰਘੀਆਂ ਹਕੂਮਤੀ ਗੋਲੀਆਂ ਸਾਹਵੇਂ ਢਾਲ ਬਣ ਕੇ ਵਿਚਰਦੀ ਕੋਈ ਰਚਨਾ ਆਪ ਜੀ ਦੇ ਜ਼ਹਿਨ ਗੁਮਾਨ ਵਿੱਚ ਹੋਵੇ ਤਾਂ ਦਾਸ ਦੀ ਰਹਿਨੁਮਾਈ ਹਿਤ ਸਾਂਝੀ ਕਰੋ।
ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਦੇ 40 ਸਾਲਾਂ ਮੌਕੇ ਅਸੀਂ ਆਪਣੇ ਵਰਗੇ ਅਣਜਾਣ ਪਾਠਕਾਂ ਨਾਲ ਐਸੀ ਰਚਨਾ ਸਾਂਝੀ ਕਰਕੇ ਮਰਹੂਮ ਕਵੀ ਨੂੰ ਵੀ ਸ਼ਰਧਾਂਜਲੀ ਦੇ ਸਕਾਂਗੇ, ਅਤੇ ਉਸ ਕੌਮ-ਪੰਥ ਉੱਤੇ ਵਹਿਸ਼ੀਆਣਾ ਹਕੂਮਤੀ ਜਬਰ ਦੀ ਦਾਸਤਾਨ ਵਿੱਚ ਸੁਰਜੀਤ ਪਾਤਰ ਹੋਰਾਂ ਦੀ ਉਹ ਸੁਰ ਵੀ ਉਭਾਰ ਸਕਾਂਗੇ ਜਿਸ ਦੀ ਘੱਟੋ-ਘੱਟ ਆਸ ਉਸ ਗੁਰੂ ਪੰਥ ਨੂੰ ਹੈ ਜਿਸ ਨੇ ਕਵੀ ਨੂੰ ਆਪਣੀ ਸਾਂਝੀ ਪੰਜਾਬੀ ਸਭਿਆਚਾਰਕ ਜ਼ਿੰਦਗੀ ਵਿੱਚ ਅੰਤਾਂ ਦਾ ਮਾਨ ਸਨਮਾਨ ਬਖ਼ਸ਼ਿਆ।
ਜੇ ਹੁੰਗਾਰਾ ਨਹੀਂ ਮਿਲੇਗਾ ਤਾਂ ਉਸ ਵਿਛੜੇ ਕਵੀ ਨਾਲ ਵਾਅਦਾ ਹੈ ਕਿ ਓਨੀ ਦੇਰ ਢੂੰਡਣ ਤੁਰਾਂਗੇ ਉਹ ਸਾਰੀਆਂ ਭੁੱਲੀਆਂ ਹੋਈਆਂ ਥਾਂਵਾਂ, ਜਿੱਥੇ ਜਿੱਥੇ ਉਹ ਛੱਡਦਾ ਗਿਆ ਕੋਈ ਅਣਲਿਖੀਆਂ ਕਵਿਤਾਵਾਂ। (ਪਾਠਕਾਂ ਉਨ੍ਹਾਂ ਦੀ ਕਵਿਤਾ ‘ਚੱਲ ਪਾਤਰ ਹੁਣ ਢੂੰਡਣ ਚੱਲੀਏ’ ਤਾਂ ਜ਼ਰੂਰ ਪੜ੍ਹੀ ਹੋਣੀ ਹੈ.)
ਖੌਰੇ ਕਿਹੜੀ ਗੱਡੀ ਚੜ੍ਹਨ ਦੀ ਕਾਹਲ ਬੜੀ ਸੀ ਅਤੇ ਨਾ ਵੇਖਿਆ ਕੀ ਕੁਝ ਰਹਿ ਗਿਆ ਓਥੇ, ਪਲਾਂ ਛਿਣਾਂ ਵਿਚ ਛੱਡਦਾ ਗਿਆ ਜੁਗਾਂ ਜੁਗਾਂ ਦੀਆਂ ਗੁਰੂਆਂ ਦੀਆਂ ਅਸੀਸਾਂ, ਉਹਨਾਂ ਦੇ ਅਹਿਸਾਨ, ਗੁਰੂ ਦੀ ਜਬਰ ਸਾਹਵੇਂ ਬਾਬਰਵਾਣੀ ਉਚਾਰ ਦੇਣ ਵਾਲੀ ਪ੍ਰਥਾ!
ਕਵੀ ਨੂੰ ਸਦਾ ਪੁੱਛੇ ਜਾਣਗੇ ਸਵਾਲ, ਕਿ ਕਿਉਂ ਮਾਰੂਥਲ ‘ਚੋਂ ਭੱਜ ਆਇਆ ਤੂੰ ਆਪਣੇ ਪੈਰ ਬਚਾ ਕੇ, ਕਿਓਂ ਆਪਣੇ ਹਿੱਸੇ ਦੇ ਤੀਰ ਹੋਰ ਕਲੇਜੇ ਲੱਗਣ ਦਿੱਤੇ, ਕਿਉਂ ਰਾਸ਼ਟਰੀ ਅਮਨ ਅਤੇ ਅਖੰਡਤਾ ਦੇ ਸਾਗਰ ਕੰਢੇ ਕੋਰੇ ਕਾਗਜ਼ ਲੈ ਕੇ ਬੈਠੋਂ ਰਿਹਾ ਜਦੋਂ ਵਰ੍ਹਦੀਆਂ ਗੋਲੀਆਂ ਵਿੱਚ ਯਤੀਮ ਕਵਿਤਾਵਾਂ ਤੈਨੂੰ ਟੋਲਦੀਆਂ ਰਹੀਆਂ?
ਹੁਣ ਜਦੋਂ ਬਹਿਸ਼ਤ ਦੇ ਦਰਵਾਜ਼ੇ ਤੇ ਡਿੱਗੀਆਂ ਵੇਖੇਂਗਾ ਉਹਨਾਂ ਰੂਹਾਂ ਦੀਆਂ ਤੈਨੂੰ ਘੱਲੀਆਂ ਕਈ ਹਜ਼ਾਰ ਰੁਲਦੀਆਂ ਚਿੱਠੀਆਂ ‘ਤੇ ਵੇਖੇਂਗਾ ਉਹਨਾਂ ਉੱਤੇ ਆਪਣਾ ਸਰਨਾਵਾਂ ਤਾਂ ਤੱਕੀਂ ਅੱਜ ਪੰਜਾਬ ਦੀ ਉਸ ਬੇਚੈਨੀ ਵੱਲ, ਖਡੂਰ ਸਾਹਿਬ ਤੇ ਹੋਰਨੀਂ ਥਾਈਂ ਸੰਗਤੀ ਵਲਵਲਿਆਂ ਵੱਲ, ਤੇ ਦੱਸੀਂ ਉਹਨਾਂ ਮੂਰਖਾਂ ਭੁੱਲਣ ਹਾਰਿਆਂ ਨੂੰ ਕਿ ਕਿਓਂ ਨਹੀਂ ਪੜ੍ਹੀਆਂ ਤੁਸਾਂ ਉਹ ਖੰਭਾਂ ਵਰਗੀਆਂ ਚਿੱਠੀਆਂ ਜਿਹੜੀਆਂ ਭਟਕ ਭਟਕ ਕੇ ਮੋਈਆਂ?
ਬਿਨਾਂ ਸ਼ਾਹੀ ਛਤਰੀ ਨਾ ਮਿਲਣ ਪਦਮ, ਨਾ ਖਿਲਣ ਕਮਲ, ਨਾ ਪੈਣ ਝੋਲੀ ਪ੍ਰਧਾਨਗੀਆਂ, ਰਹਿਣ ਦਿਓ ਇਹ ਗੱਲਾਂ, ਇਹ ਸਿਰ ਤੇ ਸ਼ਬਦਾਂ ਦੀਆਂ ਛਾਵਾਂ ਦੇ ਦਾਅਵੇ। ਹੁਣ ਤਾਂ ਤੁਰ ਗਏ ਅਗਲੇ ਜਹਾਨ, ਹੁਣ ਕੀ ਵਾਪਸ ਜਾਣਾ, ਹੁਣ ਜਾਣ ਨੂੰ ਬਚਿਆ ਕੀ ਏ, ਹੁਣ ਤਾਂ ਉਹਨਾਂ ਪਾਤਰਾਂ ਦੇ ਪੈਰਾਂ ਨੂੰ ਤਰਸਦੀਆਂ ਮਰ ਮੁਕ ਗਈਆਂ ਰਾਹਵਾਂ। ਸਹੀ ਆਖਿਆ ਤੁਸਾਂ –
ਕੀ ਕਵੀਆਂ ਦਾ ਆਉਣਾ ਜਾਣਾ ਕੀ ਮਸਤੀ ਸੰਗ ਟੁਰਨਾ
ਠੁਮਕ ਠੁਮਕ ਜੇ ਨਾਲ ਨਾ ਚੱਲਣ ਸੱਜ-ਲਿਖੀਆਂ ਕਵਿਤਾਵਾਂ।
ਜਦੋਂ ਹਰਿਵੰਸ਼ ਰਾਏ ਬੱਚਨ ਨੇ ਪੁੱਛਿਆ ਸੀ –
यह बेमालूम खून किनका है?
जिन्होंने आत्माहन् शासन के शिकंजे की
पकड़ से, जकड़ से छूटकर
उठने का, उभरने का प्रयत्न किया था
और उन्हें दबाकर, दलकर, कुचलकर
पीस डाला गया है।
उनके रक्त की छाप अगर लगनी थी तो
किसके के द्वार पर?
क्या उनका?
जो अपने माटी का गीत गाते,
अपनी आजादी का नारा लगाते,
हाथ उठाते, पाँव बढ़ाते आए थे
पर अब ऐसी चट्टान से टकराकर
अपना सिर फोड़ रहे हैं
जो न टलती है, न हिलती है, न पिघलती है।
उनके रक्त की छाप अगर लगनी थी तो
किसके के द्वार पर?
ਉਹਨਾਂ ਵਾਰ ਵਾਰ ਪੁੱਛਿਆ – यह मासुम खून किनका है?
एक नर-कंकाल आधी रात को
एक हाथ में खून की बाल्टी लिए आता है
और दूसरा हाथ उसमें डुबोकर
हमारे द्वार पर एक छापा लगाकर चला जाता है;
फिर एक दूसरा आता है,
फिर दूसरा, आता है,
फिर दूसरा, फिर दूसरा, फिर दूसरा… फिर…
यह बेगुनाह खून किनका है?
ਸਭ ਨੂੰ ਪਤਾ ਸੀ ਇਹ ਖੂਨ ਕਿਸ ਦਾ ਹੈ। ਸਭ ਜਾਣਦੇ ਸਨ ਇਹ ਖੂਨ ਕੌਣ ਵਹਾ ਰਿਹਾ ਹੈ। ਕਵੀ ਦੇ ਦਰਵਾਜ਼ੇ ਉੱਤੇ ਰੂਹਾਂ ਨੇ ਬਾਕਾਇਦਾ ਦਸਤਕ ਦਿੱਤੀ ਸੀ। ਇਸ ਦਸਤਕ ਦੇ ਹਸਤਾਖ਼ਰ ਮਰਹੂਮ ਪਦਮ ਸ੍ਰੀ ਕਵੀ ਸਾਹਿਬਾਨ ਦੀਆਂ ਰਚਨਾਵਾਂ ‘ਚੋਂ ਖੂਬ ਮਿਲਦੇ ਹਨ।
ਬਸ, ਪਤਾ ਨਹੀਂ ਕਿਓਂ, ਉਹ ਕਵਿਤਾਵਾਂ ਅਣਲਿਖੀਆਂ ਰਹਿ ਗਈਆਂ, ਉਹ ਰਾਹਾਂ ਅਣਤੁਰੀਆਂ ਰਹਿ ਗਈਆਂ, ਕਵੀ-ਦੁਆਰ ਉੱਤੇ ਲੱਗੇ ਖੂਨ ਦੇ ਛਾਪੇ ਮਿਟਾ ਦਿੱਤੇ, ਧੋ ਦਿੱਤੇ, ਕੂਚੀ ਮਾਰ ਛੱਡੀ, ਬਾਹਰ ਪਦਮ ਸ੍ਰੀ ਵਾਲੀ ਤਖ਼ਤੀ ਟੰਗ ਸੁੱਟੀ।
ਬੱਚਨ ਵਾਰ ਵਾਰ ਪੁੱਛਦੇ ਹਨ –
उनके रक्त की छाप अगर लगनी थी तो
किसके के द्वार पर?
इस अमानवीय अत्याचार, अन्याय
अनुचित, अकरणीय, अकरुण का
दायित्व किसने लिया?
जिसके भी द्वार पर यह छापे लगे
उसने पानी से घुला दिया,
चूने से पुता दिया।
किन्तु कवि-द्वार पर
छापे ये लगे रहें,
जो अनीति, अत्ति की
कथा कहें, व्यथा कहें,
और शब्द-यज्ञ में मनुष्य के कलुष दहें।
और मेरी पत्नी ने स्वप्न देखा है
कि नर-कंकाल
कवि-कवि के द्वार पर
ऐसे ही छापे लगा रहे हैं,
ऐसे ही शब्द-ज्वाला जगा रहे हैं।
ਬਹੁਤ ਸਾਰੇ ਹੋਰ ਕਵੀਆਂ ਨੂੰ ਛੱਡ ਇਸ ਕਵੀ ਦੀ ਚੋਣ ਸਿਰਫ ਇਹ ਰੇਖਾਂਕਿਤ ਕਰਨ ਲਈ ਕੀਤੀ ਹੈ ਤਾਂ ਜੋ ਆਸ਼ਕ-ਏ-ਪਾਤਰ ਭੀੜਾਂ ਨੂੰ ਇਹ ਅਹਿਸਾਸ ਹੋਵੇ ਕਿ ਤੁਹਾਡਾ ਸਾਡਾ ਮਰਹੂਮ ਕਵੀ ਸੱਚਮੁੱਚ ਮਹਾਨ ਸੀ ਅਤੇ ਉਹਦੀ ਮਹਾਨਤਾ ਲਈ ਕਿਸੇ ਹਕੂਮਤੀ ਪ੍ਰਵਾਨਗੀ ਵਾਲੇ ਪਦਮ ਸ੍ਰੀ ਦੇ ਤਮਗ਼ੇ ਨੂੰ ਉਹਦੇ ਨਾਮ ਦਾ ਅਖੰਡ ਅੰਗ ਬਣਾ ਦੇਣ ਦੀ ਕੋਈ ਲੋੜ ਨਹੀਂ ਹੁੰਦੀ।
ਕਵੀ-ਦੁਆਰ ਉੱਤੇ ਲੱਗੇ ਖੂਨ ਦੇ ਛਾਪੇ ਤੁਹਾਡੀ ਮਹਾਨਤਾ ਦੀ ਗਵਾਹੀ ਭਰਦੇ ਹਨ। ਫਿਰ ਆਪਣੀ ਪਛਾਣ ਲਈ ਨਾ ਤੁਹਾਨੂੰ ਇਹ ਦੱਸਣਾ ਪੈਂਦਾ ਹੈ ਕਿ ਤੁਹਾਡੀ ਅਲਮਾਰੀ ਵਿੱਚ ਇੱਕ ਪਦਮ ਭੂਸ਼ਨ ਵੀ ਪਿਆ ਹੈ ਅਤੇ ਤੁਹਾਡੇ ਮੁੰਡੇ ਦਾ ਨਾਮ ਅਮਿਤਾਭ ਬੱਚਨ ਹੈ।
ਪਾਠਕਾਂ ਸਨਮੁੱਖ ਸਾਡੀ ਦਰਖ਼ਾਸਤ ਹਾਲੇ ਵੀ ਬਰਕਰਾਰ ਹੈ – ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਬਾਰੇ ਉਹਨਾਂ ਦੀ ਕੋਈ ਕਵਿਤਾ, ਨਜ਼ਮ ਜਾਂ ਮਰਸੀਆ ਤੁਹਾਡੇ ਧਿਆਨ ਗੋਚਰੇ ਹੋਵੇ ਤਾਂ ਸਾਂਝਾ ਕਰਿਆ ਜੇ। ਕਵੀ ਦੇ ਸਿਰਨਾਵੇਂ ਵਾਲੀ ਰੁਲਦੀ ਕੋਈ ਚਿੱਠੀ ਖੁੱਲ੍ਹੇਗੀ ਤਾਂ ਮਰਹੂਮ ਪਦਮ ਸ੍ਰੀ ਨੂੰ ਹਵਾ ਵਿੱਚ ਕੁੱਝ ਅਣਲਿੱਖੇ ਹਰਫ਼ ਪੜ੍ਹ ਚੰਗਾ ਹੀ ਲੱਗੇਗਾ। ਯਾਦ ਰਹੇ, ਇਹ ਸਵਾਲ 40 ਸਾਲਾਂ ਬਾਅਦ ਪੁੱਛ ਰਹੇ ਹਾਂ। ਤਵਾਰੀਖ਼ ਅਜਿਹੇ ਸਵਾਲ ਹਜ਼ਾਰਾਂ ਸਾਲ ਪੁੱਛਦੀ ਰਹੇਗੀ।
____________
ਇਹ ਵੀ ਪੜ੍ਹੋ:
“ਚਮਕੀਲੇ” ਨੂੰ ਸਾਡੇ ਘਰਾਂ ਵਿੱਚ ਵਾੜਨ ਦੀ ਬਾਲੀਵੁੱਡ ਵਲੋਂ ਸਾਜ਼ਿਸ਼, ਪੰਜਾਬੀਓ ਸਾਵਧਾਨ !
ਪਰਵਾਸ, ਚਕਾਚੌਂਧ ਅਤੇ ਸਾਡੀ ਨੌਜਵਾਨ ਪੀੜ੍ਹੀ
ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ
Elections ’24 – Can history repeat itself?
यह भी पढ़िये:
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT

Copyright © Punjab Today : All right Reserve 2016 - 2024 |