ਫੁੱਲ ਗੋਭੀ ਦਾ ਪੈਕ ਦਸਾਂ ਡਾਲਰਾਂ ਦਾ..ਛੇ ਕੂ ਸੌ ਇੰਡੀਆ ਦੇ..ਕੋਲ ਹੀ ਪਿਆ ਪੱਤ ਗੋਭੀ ਦਾ ਫੁੱਲ..ਏਦੂ ਤਕਰੀਬਨ ਦਸ ਗੁਣਾਂ ਸਸਤਾ..!
ਫਿਲੀਪੀਨੋ ਫੁੱਲ ਗੋਭੀ ਚੁੱਕਦੇ ਫੇਰ ਹੇਠਾਂ ਰੱਖ ਦਿੰਦੇ..ਮੈਂ ਵੀ ਇੰਝ ਹੀ ਕੀਤਾ..ਵਡੇਰਿਆਂ ਕਦੀ ਵੀ ਕੰਨ ਘੁਮਾਂ ਕੇ ਫੜਨਾ ਨਹੀਂ ਸਿਖਾਇਆ..ਹਮੇਸ਼ਾਂ ਸਿੱਧਾ ਹੀ ਫੜਿਆ..ਜਿਹੜੀ ਚੀਜ ਮਹਿੰਗੀ ਲੱਗੀ ਛੱਡ ਦਿੱਤੀ..ਬਿਨਾ ਪ੍ਰਵਾਹ ਕੀਤੇ ਕੋਈ ਕੰਜੂਸ ਆਖੂ..!
ਹੱਥ ਵਾਲਾ ਨਲਕਾ..ਬਾਪੂ ਜੀ ਆਖਿਆ ਕਰਦੇ ਓਨਾ ਹੀ ਗੇੜੋ ਜਿੰਨਾ “ਨਲਕੀ” ਸਹਿ ਸਕੇ ਵਰਨਾ ਪਾਣੀ ਉੱਤੋਂ ਦੀ ਨਿੱਕਲ ਲੀੜੇ ਭਿਓਂ ਦੇਵੇਗਾ..!
ਪਰ ਅਜੋਕਾ ਕਨੇਡਾ..ਅਜੋਕੀ ਜਿੰਦਗੀ..ਰਹਿਣ ਸਹਿਣ..ਵਿਚਰਨ ਦੇ ਤੌਰ ਤਰੀਕੇ..ਆਪ ਵਿਧਵਾ ਹੋਣਾ ਮਨਜੂਰ ਪਰ ਸੌਂਕਣ ਨਹੀਂ ਵੱਸਣ ਦੇਣੀ..ਮੁੱਛ ਦਾ ਸਵਾਲ..ਬੱਲੇ ਬੱਲੇ ਦੀ ਦੌੜ..ਬੇਸਮੇਂਟ ਦਾ ਰੈਂਟ ਭਾਵੇਂ ਨਿੱਕਲੇ ਜਾ ਨਾ ਨਿੱਕਲੇ..ਗੱਡੀ ਮੈਂਹਗੀ ਲੈਣੀ..ਮੋਟੇ ਟਾਇਰਾਂ ਵਾਲੀ..ਮੂਸੇਵਾਲੇ ਦੀ ਥਾਰ ਵਰਗੀ..ਤਰਸ ਆਉਂਦਾ..!
ਆਪਣੇ ਬੱਚੇ ਸਮਝ ਸਹਿੰਦੀ ਸਹਿੰਦੀ ਦੇਣ ਲੱਗੀਏ ਤਾਂ ਮੁਸ਼ਕੜੀਆਂ ਵਿੱਚ ਹੱਸਦੇ..ਆਪਣੀ ਸਲਾਹ ਕੋਲ ਹੀ ਰੱਖੋ..ਨਹੀਂ ਲੋੜ ਸਾਨੂੰ..ਫੇਰ ਤੀਜੇ ਥਾਂ ਚੁਗਲੀ ਕਰਦੇ ਸਾਥੋਂ ਸੜਦੇ ਨੇ..!
ਪਰ ਜਦੋਂ ਵੀਹ ਵੀਹ ਸਾਲ ਦੇ ਖੁਦਕੁਸ਼ੀਆਂ ਕਰਦੇ..ਹਾਰਟ ਅਟੈਕ..ਡਿਪ੍ਰੈਸ਼ਨ..ਸਟਰੈਸ..ਸਰਫ਼ੇ ਦੀ ਨੀਂਦ..ਬੁਝੇ ਹੋਏ ਚੇਹਰੇ..ਖਿੱਲਰੇ ਵਾਲ..ਜਵਾਨੀ ਵਿੱਚ ਪੈਂਦਾ ਕੁੱਬ..ਧੌਲ਼ਿਆਂ ਨਾਲ ਭਰਿਆ ਸਿਰ..ਕਈ ਵੇਰ ਤੇ ਗਿੱਡ ਪੂੰਝਣ ਦਾ ਵੀ ਟਾਈਮ ਨਹੀਂ ਮਿਲਦਾ..!
ਇੱਕ ਅਕਸਰ ਆਖਦੀ ਅੰਕਲ ਜਦੋਂ ਸੁਵੇਰੇ ਅਲਾਰਮ ਵੱਜਦਾ ਤਾਂ ਇੰਝ ਲੱਗਦਾ ਕਿਸੇ ਸਿਰ ਤੇ ਹਥੌੜਾ ਮਾਰ ਦਿੱਤਾ ਹੋਵੇ..ਫੇਰ ਪਰਦਾ ਹਟਾ ਕੇ ਵੇਖਦੀ ਸਨੋ ਤੇ ਨਹੀਂ ਪਈ..ਡਿੱਗਦੀ ਢਹਿੰਦੀ ਕੰਮ ਤੇ ਅੱਪੜਦੀ ਹਾਂ ਤਾਂ ਅੱਗੋਂ ਵਾਪਿਸ ਘੱਲ ਦਿੰਦੇ ਅਖ਼ੇ ਘੰਟੇ ਹੈਨੀ..ਪੀ.ਆਰ ਕਿੱਦਾਂ ਲਾਉਣੀ..ਰੈਂਟ ਗਰੋਸਰੀ ਹੋਰ ਖਰਚੇ..ਮਨ ਅੰਦਰੋਂ ਗਾਹਲਾਂ ਨਿੱਕਲਦੀਆਂ..ਸਰਕਾਰਾਂ ਸਿਸਟਮ ਆਲਾ ਦਵਾਲਾ ਸਭ ਕੁਝ ਭੈੜਾ ਲੱਗਦਾ..!
ਮੈਂ ਅਕਸਰ ਆਖ ਦਿੰਨਾ ਬੱਚਿਓ ਬੱਸ ਘਬਰਾਇਓ ਨਾ..ਫੇਰ ਅੱਗਿਓਂ ਆਖਦੀਆਂ ਕਈ ਵੇਰ ਅੱਕ ਜਾਈਦਾ..ਓਹੀ ਰੁਟੀਨ..ਓਹੀ ਸਭ ਕੁਝ..ਕਈ ਵੇਰ ਸਭ ਕੁਝ ਹੀ ਧੁੰਦਲਾ ਦਿਸਦਾ..ਅੱਗੇ ਖੂਹ ਮਗਰ ਖਾਤਾ..ਸੱਪ ਦੇ ਮੂੰਹ ਵਿੱਚ ਕੋਹੜਕਿਰਲੀ..!
ਇਥੇ ਪਹਿਲੋਂ ਆਏ ਪੈਰ ਪੈਰ ਤੇ ਵੱਡੀ ਨੁਮਾਇਸ਼ ਕਰਦੇ..ਘਰਾਂ ਗੱਡੀਆਂ ਫਰਨੀਚਰ ਫਰਿਜ ਸੋਫੇ ਟੀਵੀ ਵਿਆਹ ਮੰਗਣੇ ਗਾਉਣ ਵਜਾਉਣ ਗਾਇਕ ਮਿਲਣੀ ਅਤੇ ਹੋਰ ਵੀ ਕਿੰਨਾ ਕੁਝ..!
ਆਪਣਾ ਆਪ ਛੋਟਾ ਲੱਗਣ ਲੱਗਦਾ..!
ਕੁਝ ਛੇਤੀ ਕਮਾਉਣ ਦੇ ਚੱਕਰ ਵਿੱਚ ਸ਼ੋਰਟ ਕੱਟ ਵਾਲੇ ਰਾਹ ਪੈ ਜਾਂਦੇ..ਸਾਥੋਂ ਵੀਹ ਵੀਹ ਸਾਲ ਉਡੀਕ ਨਹੀਂ ਹੁੰਦੀ..ਸਾਨੂੰ ਸਭ ਕੁਝ ਸਾਲ ਦੋ ਸਾਲ ਵਿਚ ਹੀ ਚਾਹੀਦਾ..ਫੇਰ ਮੂੰਹ ਅੱਡੀ ਬੈਠੇ ਵੱਡੇ ਮਗਰਮੱਛ..ਤੁਹਾਨੂੰ ਸਿਰਫ ਇੱਕ ਇੱਟ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਪੁਚਾਉਣੀ ਪੈਣੀ ਫੇਰ ਤੁਹਾਡੀਆਂ ਸੱਤੇ ਖੈਰਾਂ..ਫੜੇ ਗਏ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜੁੰਮੇਵਾਰ..!
ਸਟੋਰਾਂ ਅੰਦਰ ਦੱਬੀ ਸੁਰ ਵਿਚ ਹੁੰਦੀ ਬਹਿਸ ਬਾਜੀ..ਮੁੱਲ ਵਾਲਾ ਟੈਗ ਫੜ ਵੱਡਾ ਸ਼ਸ਼ੋਪੰਜ ਲਈਏ ਕੇ ਨਾ..ਔਕਾਤ ਅਤੇ ਖਾਹਿਸ਼ਾਂ ਦੀ ਥਾਂ ਥਾਂ ਹੁੰਦੀ ਜੰਗ..ਪਰ ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ..ਅੱਜ ਦੀ ਅੱਜ ਵੇਖੋ ਕੱਲ ਨੂੰ ਫੇਰ ਵੇਖੀ ਜਾਵੇਗੀ..ਆਲੇ ਦਵਾਲੇ ਦੌੜਿਆਂ ਫਿਰਦਾ ਬਣਾਊਂਟੀ ਪਣ..ਮਹਿੰਗੇ ਸਸਤੇ ਦਾ ਦੰਗਲ..ਜੁਵਾਕਾਂ ਦੀ ਮੁਕਾਬਲੇਬਾਜੀ..ਕੁਝ ਅਗਲੀ ਪੀੜੀ ਦੀ ਕੰਨੀ ਬੱਸ ਏਹੀ ਗੱਲ ਪਾਉਂਦੇ ਰਹਿੰਦੇ..ਕੋਸ਼ਿਸ਼ ਕਰ ਵੇਖੋ ਜੇ ਨਾ ਵੀ ਪੜਿਆ ਗਿਆ ਤਾਂ ਲੱਖ ਦੋ ਲੱਖ ਡਾਲਰ ਤਾਂ ਪਿੱਛੋਂ ਮਿਲ ਜਾਣਾ ਵਿਆਹ ਵੇਲੇ..ਹੋਰ ਵੀ ਕਿੰਨਾ ਕੁਝ..ਕਿੰਨੀਆਂ ਗੁੰਝਲਾਂ..!
ਇੱਕ ਬੈੰਕ ਵਿਚ ਕੰਮ ਕਰਦੀ ਦੱਸਦੀ..ਮੇਰੇ ਰਿਸ਼ਤੇਦਾਰ ਬਾਹਰੋਂ ਪੂਰੀ ਚਕਾਚੌਂਧ ਪਰ ਮੈਂ ਕਾਊਂਟਰ ਤੇ ਹੋਵਾਂ ਤਾਂ ਵਾਪਿਸ ਪਰਤ ਜਾਂਦੇ..ਕਿਧਰੇ ਖਾਤਿਆਂ ਅੰਦਰ ਵੱਸਦੇ ਖਾਲੀਪਣ ਦੀ ਭਿਣਕ ਨਾ ਲੱਗ ਜਾਵੇ..ਬੁਲਬੁਲੇ ਤੇ ਤੁਰੀ ਫਿਰਦੀ ਉਧਾਰੀ ਜਿੰਦਗੀ..ਕੁਝ ਦਿਨ ਵੇਲੇ ਘਾਹ ਨਹੀਂ ਕੱਟਦੇ..ਬਰਫ ਨਹੀਂ ਹਟਾਉਂਦੇ ਕਿਧਰੇ ਕੋਈ ਵੇਖ ਹੀ ਨਾ ਲਵੇ..!
ਇੱਕ ਪਰਾ ਵਿੱਚ ਬੈਠੇ ਨੇ ਫੜ ਮਾਰੀ ਅਸੀਂ ਤੇ ਰਾਤ ਦੇ ਬਚੇ ਆਟੇ ਦੀ ਸੁਵੇਰੇ ਰੋਟੀ ਨਹੀਂ ਪਕਾਉਂਦੇ..ਸੁਵੇਰੇ ਨਵਾਂ ਤਾਜਾ ਗੁੰਨੀਦਾ..ਕਰਦੇ ਹੋ ਤਾਂ ਦੱਸਣ ਦੀ ਕੀ ਲੋੜ..ਮੈਂ ਤੇ ਰਾਤ ਦੀ ਬੇਹੀ ਰੋਟੀ ਵੀ ਅਗਲੇ ਦਿਨ ਤੱਤੀ ਕਰ ਖਾ ਲੈਂਦਾ ਹਾਂ..ਮੇਰਾ ਬਾਪ ਵੀ ਤਾਂ ਖਾਂਦਾ ਸੀ..ਉਸਨੂੰ ਪਤਾ ਸੀ ਇੱਕ ਇੱਕ ਸਿੱਟਾ ਕਿੱਦਾਂ ਉੱਗਦਾ..ਪੋਹ ਮਾਘ ਦੀਆਂ ਠੰਡੀਆਂ ਰਾਤਾਂ ਨੂੰ ਲੱਗਦੇ ਪਾਣੀ..ਫੇਰ ਕਿਥੇ ਹੋਂਸਲਾ ਪੈਂਦਾ ਇੰਝ ਕਰਨ ਦਾ..!
ਖੈਰ ਗੱਲ ਲੰਮੀ ਹੋ ਜਾਣੀ ਪਰ ਸੌ ਹੱਥ ਰੱਸਾ ਸਿਰੇ ਤੇ ਗੰਢ..ਕੋਈ ਕੀ ਕਰਦਾ ਕਰੀ ਜਾਣ ਦਿਓ..ਆਪਣਾ ਪੜਿਆ ਲਿਖਿਆ ਖੁਦ ਵਿਚਾਰੋ..ਚਾਦਰ ਦਾ ਬਰ ਕਿੰਨਾ ਤੇ ਲੱਤਾਂ ਦੀ ਲੰਬਾਈ ਕਿੰਨੀ ਏ..ਇਹ ਹਿਸਾਬ ਖੁਦ ਹੀ ਲੌਣਾ ਪੈਣਾ..!
ਕਿਸੇ ਠੀਕ ਆਖਿਆ ਜਿਸ ਦਿਨ ਮਨ ਅੰਦਰੋਂ ਦੂਜੇ ਨੂੰ ਚਕਾਚੌਂਧ ਕਰਨ ਦੀ ਖਾਹਿਸ਼ ਜਾਂਦੀ ਰਹੀ ਉਹ ਮਾਨਸਿਕ ਅਜਾਦੀ ਦਾ ਪਹਿਲਾ ਦਿਨ ਹੋਵੇਗਾ!
ਭੁੱਲ ਚੁੱਕ ਮੁਆਫ..
____________
ਇਹ ਵੀ ਪੜ੍ਹੋ:
ਮੌਤਾਂ ਦੀ ਗਿਣਤੀ ‘ਤੇ ਵੀ ਝੂਠ ਦਾ ਪਰਦਾ? ਨਮੋ ਹੈ ਸਿਆਸਤਦਾਨੋ!
ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ
ਕੈਪਟਨ ਸਾਹਿਬ! ਆਖ਼ਰੀ ਲਮਹੇਂ ਦੀ ਦਾਸਤਾਨ
यह भी पढ़िये:
अफगान सेना के अमेरिकी हथियार आखिर अब किसके कब्जे में हैं?
युद्ध के मैदान में खेले जा रहे खेल से कौन हो रहा मालामाल?
Death Registers Expose The Gujarat Model Of Counting The Dead
Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.
Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.
— Team PT

Copyright © Punjab Today : All right Reserve 2016 - 2024 |