ਅੰਬਾਂ ਦਿਆਂ ਬੂਟਿਆਂ ਤੇ ਲੱਗ ਗਿਆ ਬੂਰ ਵੇ

Picture of ਬਲਵਿੰਦਰ ਬਾਲਮ

ਬਲਵਿੰਦਰ ਬਾਲਮ

ਅੰਬਾਂ ਦਾ ਖੱਟਾ ਚੰਚਲ ਬੂਰ ਬ੍ਰਿਹਾ ਦਾ ਨਹੀਂ, ਮੇਲ ਦਾ ਪ੍ਰਤੀਕ ਹੈ।

ਮਾਰਚ ਅਪ੍ਰੈਲ ਮਹੀਨੇ ਵਿਚ ਸਰਦੀ, ਧਰਤੀ ਅਤੇ ਕਾਏਨਾਤ ਨੂੰ ਅਲਵਿਦਾ ਕਹਿ ਰਹੀ ਹੁੰਦੀ ਹੈ ਤੇ ਗਰਮੀ ਦਾ ਮੌਸਮ, ਧਰਤੀ ਦੀ ਦਹਿਲੀਜ਼ ’ਤੇ ਆਪਣੀ ਆਮਦ ਦਾ ਬਿਗਲ ਵਜਾ ਦਿੰਦੀ ਹੈ।

ਇਸ ਮਹੀਨੇ ਦੇ ਸ਼ੁਰੂ ਵਿਚ ਨਾ ਸਰਦ, ਨਾ ਗਰਮ ਮੌਸਮ, ਬੱਸ ਵਧੀਆ ਜਿਹਾ ਮੌਸਮ ਹੁੰਦਾ ਹੈ। ਕਣਕਾਂ ਦੇ ਸਿੱਟਿਆ ਵਿਚ ਦੋਧੀ ਦਾਣਾ ਤਿਆਰ ਹੋ ਰਿਹਾ ਹੁੰਦਾ ਹੈ।

ਇਨ੍ਹਾਂ ਦਿਨਾਂ ਵਿਚ ਹੀ ਅੰਬਾਂ ਨੂੰ ਭਰਪੂਰ ਬੂਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਇਨ੍ਹਾਂ ਦਿਨਾਂ ਦਾ ਮੌਸਮ ਬੜਾ ਚੰਚਲ, ਸੋਖ ਭਰਪੂਰ ਹੁੰਦਾ ਹੈ, ਉਥੇ ਅੰਬਾਂ ਦਾ ਬੂਰ ਆਸਕਾਨਾ ਹੋ ਜਾਂਦਾ ਹੈ। ਜਿਸ ਟਾਹਣੀ ਦੇ ਅੰਤਿਮ ਹਿੱਸੇ ’ਤੇ ਬੂਰ ਪੈਂਦਾ ਹੈ, ਉਹ ਸੁਰਖ਼ ਨਾਲ ਹੋ ਜਾਂਦੀ ਹੈ। ਜਿੰਨੇ ਹਿੱਸੇ ਵਿਚ ਬੂਰ ਪਿਆ ਹੋਵੇਗਾ, ਟਾਹਣੀ ਦਾ ਓਨਾ ਹਿੱਸਾ ਇਕਦਮ ਲਾਲ ਹੋ ਜਾਂਦਾ ਹੈ।

ਅੰਬਾਂ

ਬੂਰ ਦੀ ਸੁਗੰਧ ਤੇ ਖੁਸ਼ਬੂ ਦਾ ਮਜਾ ਵੀ ਵੱਖਰਾ ਹੁੰਦਾ ਹੈ। ਖੱਟੀਆਂ ਅੰਬੀਆਂ ਵਰਗੀ ਨਿੰਮੀ-ਨਿੰਮੀ ਖੱਟੀ ਜਹੀ, ਇਕ ਵਖਰੇ ਹੀ ਸਵਾਦ ਵਰਗੀ ਖੁਸ਼ਬੂ ਨੱਕ ਦੇ ਜ਼ਰੀਏ ਮਸਤਕ ਤਕ ਅਪਣੀ ਹੋਂਦ ਦਾ ਨਜ਼ਾਰਾ ਦੇ ਜਾਂਦੀ ਹੈ। ਇਸ ਦੀ ਖੁਸ਼ਬੂ ਪਿਆਰ ਦੀ ਪਰਾਏਵਾਚੀ। ਬੂਰ ਦੀ ਖੁਸ਼ਬੂ ਜਿੱਥੇ ਮਨਮੋਹਣੀ ਤੇ ਖਟਾਸ ਭਰਪੂਰ ਹੁੰਦੀ ਹੈ ਉਥੇ ਮੁਹੱਬਤ ਕਰਨ ਵਾਲਿਆਂ ਲਈ ਵਧੀਆ ਮੌਸਤ ਦੀ ਪ੍ਰਤੀਕ। ਖੱਟੇ ਖੱਟੇ ਸਵਾਦ ਵਿਚ ਪਿਆਰ ਦਾ ਸੰਦੇਸ਼।

ਗਰਭਵਤੀ ਔਰਤਾਂ ਨੂੰ ਕੱਚੀਆਂ ਅੰਬੀਆਂ ਚੰਗੀਆਂ ਲਗਦੀਆਂ ਹਨ ਪਰ ਕੱਚੀਆਂ ਅੰਬੀਆਂ ਅੱਲੜ੍ਹ ਮੁਟਿਆਰਾਂ, ਗਭਰੂ ਤੇ ਬੱਚੇ ਵੀ ਸਵਾਦ ਨਾਲ ਖਾਂਦੇ ਹਨ। ਕਾਲੇ ਲੂਣ ਲਾਲ ਇਸ ਦਾ ਸਵਾਦ ਬਹੁਤ ਖੱਟਾਸ ਮਈ ਤੇ ਅੱਖ ਨੱਪਣ ਵਾਲਾ ਹੁੰਦਾ ਹੈ। ਕਿਸੇ ਪਿਆਰ ਦਾ ਉਪਹਾਰ ਜ਼ਾਹਿਰ ਕਰਦੀ ਹੈ ਬੂਰ ਦੀ ਲੱਜ਼ਤਦਾਰ ਖੁਸ਼ਬੂ।

ਅੰਬਾਂ ਦੇ ਬੂਰ ਵੱਲ ਪ੍ਰੇਮੀ ਲੋਕ ਜਲਦੀ ਆਕਰਸ਼ਿਤ ਹੁੰਦੇ ਹਨ ਕਿਉਂ ਕਿ ਉਸ ਦੀ ਖੁਸ਼ਬੂ ਤੇ ਪੂੰਗਰਦੀ ਦਿੱਖ ਓਨ੍ਹਾਂ ਦੇ ਸੁਭਾਅ ਤੇ ਕਿਰਿਆ ਨਾਲ ਮਿਲਦੀ ਜਲਦੀ ਹੈ।

ਕੋਇਲ ਵੀ ਅੰਬਾਂ ਦੇ ਬੂਰ ਤੇ ਅੰਬੀਆਂ ਦੀ ਖੁਸ਼ਬੂ ਦੀ ਖਿੱਚ ਦੇ ਕਾਰਨ ਹੀ ਅੰਬਾਂ ’ਤੇ ਆ ਕੇ ਬੈਠਦੀ ਹੈ। ਜਦੋਂ ਉਸ ਨੂੰ ਅੰਬਾਂ ਜਾਂ ਬੂਰ ਦੀ ਖੁਸ਼ਬੂ ਸਤਾਉਂਦੀ ਹੈ ਜਾਂ ਕਿਸੇ ਪਿਆਰ ਦਾ ਮਿਲਣ ਦਾ ਸੰਦੇਸ਼ ਦਿੰਦੀ ਹੈ ਤਾਂ ਕੋਇਲ ਆਪ ਮੁਹਾਰੇ ਹੀ ਕੂ-ਕੂ ਦੀ ਆਵਾਜ਼ ਨਾਲ ਪੁਕਾਰ ਉਠਦੀ ਹੈ। ਬ੍ਰਿਹੋ ਦੀ ਤੜਪ ਵਿਚ ਜਦ ਉਸ ਨੂੰ ਬੂਰ ਦੀ ਖੁਸ਼ਬੂ, ਰੁਮਾਂਟਿਕਤਾ ਦੀ ਜਗਿਆਸਾ ਦਾ ਅਹਿਸਾਸ ਤੜਪਾਉਂਦਾ ਹੈ ਤਾਂ ਉਹ ਹਿਰਦੇ ਦੀ ਵੇਦਨਾ ਚੋਂ ਕੂ-ਕੂ ਦੀ ਪੁਕਾਰ ਕਰਦੀ ਹੈ।

ਛੋਟੀਆਂ-ਛੋਟੀਆਂ ਅੰਬੀਆਂ ਦੀ ਇਕ ਇਲਾਹੀ ਸੁਗੰਧੀ ਉਸ ਦੇ ਹਿਰਦੇ ਨੂੰ ਤੜਪਾਉਂਦੀ ਹੈ। ਕੋਇਲ ਦੀ ਕੂ-ਕੂ ਦੀ ਆਵਾਜ਼ ਅੰਬਾਂ ਦੇ ਬੂਟਿਆਂ ’ਤੇ ਪਏ ਬੂਰ ਦੀ ਹੀ ਸੂਚਕ ਹੁੰਦੀ ਹੈ।

ਕੁਦਰਤ ਨੇ ਮਨੱਖ ਦੇ ਮਨੋਰੰਜਨ ਲਈ ਬਹੁਤ ਕੁਝ ਪੌਦਿਆਂ, ਬੂਟਿਆਂ, ਰੁੱਖਾਂ ਸਾਰੀ ਬਨਸਪਤੀ ਆਦਿ ਵਿਚ ਪੈਦਾ ਕੀਤਾ ਹੈ, ਵੇਖਣਾ ਇਹ ਹੈ ਕਿ ਤੁਹਾਡੀ ਸੋਚ, ਤੁਹਾਡੀ ਬੁੱਧੀ, ਤੁਹਾਡੀ ਪਿਆਰ ਸ਼ਕਤੀ ਕੁਦਰਤ ਦੇ ਖਜ਼ਾਨਿਆ ’ਚੋਂ ਅਪਣੇ ਲਈ ਕੀ ਕੁਝ ਲੱਭਣ ਦੀ ਸਮਰੱਥਾ ਰਖਦੀ ਹੈ।

ਬਨਸਪਤੀ ਵਿਚ ਅਥਾਹ ਮਨੋਰੰਜ਼ਕ ਤੱਤ ਹਨ। ਤੁਸੀਂ ਕਿੰਨੇ ਕੁ ਤੱਤਾਂ ਦਾ ਮਜ਼ਾ, ਅਨੰਦ ਲੈਣ ਵਿਚ ਸਾਰਥਿਕ ਸਿੱਧ ਹੋਏ ਹੋ। ਅੰਬਾਂ ਦਾ ਖੱਟਾ ਚੰਚਲ ਬੂਰ ਬ੍ਰਿਹਾ ਦਾ ਨਹੀਂ, ਮੇਲ ਦਾ ਪ੍ਰਤੀਕ ਹੈ।

____________

ਇਹ ਵੀ ਪੜ੍ਹੋ:

ਪਰਵਾਸ, ਚਕਾਚੌਂਧ ਅਤੇ ਸਾਡੀ ਨੌਜਵਾਨ ਪੀੜ੍ਹੀ

ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ

Elections ’24 – Can history repeat itself?

यह भी पढ़िये:

युद्ध के मैदान में खेले जा रहे खेल से कौन हो रहा मालामाल?

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Picture of ਬਲਵਿੰਦਰ ਬਾਲਮ

ਬਲਵਿੰਦਰ ਬਾਲਮ

ਓਂਕਾਰ ਨਗਰ ਗੁਰਦਾਸਪੁਰ ਪੰਜਾਬ

Related Post

Add Your Heading Text Here

Copyright © Punjab Today  : All right Reserve 2016 - 2024 |