ਕੀ ਸਿੱਧੂ ਲਈ ਕੰਡਿਆਂ ਦੀ ਸੇਜ ਹੋਵੇਗਾ ਪ੍ਰਧਾਨਗੀ ਦਾ ਤਾਜ?

Picture of ਉਜਾਗਰ ਸਿੰਘ

ਉਜਾਗਰ ਸਿੰਘ

ਵੇਖਣ ਵਾਲੀ ਗੱਲ ਹੈ ਕਿ ਐਨੀ ਜਦੋਜਹਿਦ ਤੋਂ ਬਾਅਦ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਫ਼ਲ ਹੁੰਦੇ ਹਨ ਕਿ ਨਹੀਂ?

ਆਖ਼ਰਕਾਰ ਲੰਬੀ ਜਦੋਜਹਿਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਹਥਿਆਉਣ ਵਿੱਚ ਸਫਲ ਹੋ ਗਏ ਹਨ। ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਟਕਸਾਲੀ ਪਰਿਵਾਰਾਂ ਨੇ ਉਸਦੇ ਰਾਹ ਵਿੱਚ ਰੋੜੇ ਅਟਕਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਸਿੱਧੂਉਹ ਪ੍ਰਧਾਨ ਤਾਂ ਬਣ ਗਏ ਪ੍ਰੰਤੂ ਕਾਂਗਰਸ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵੰਗਾਰਾਂ ਬਹੁਤ ਵੱਡੀਆਂ ਹਨ। ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨਗੀ ਦਾ ਤਾਜ ਕੰਡਿਆਂ ਦੀ ਸੇਜ ਦੇ ਬਰਾਬਰ ਹੈ। ਅਨੇਕਾਂ ਵੰਗਾਰਾਂ ਪਹਾੜ ਦੀ ਤਰ੍ਹਾਂ ਉਨ੍ਹਾਂ ਅੱਗੇ ਮੂੰਹ ਅੱਡੀ ਖੜ੍ਹੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਸਦੇ ਨਵਜੋਤ ਸਿੰਘ ਸਿੱਧੂ ਲਈ ਦਰਵਾਜ਼ੇ ਸਦਾ ਲਈ ਬੰਦ ਹੋ ਗਏ ਹਨ, ਕਿਉਂਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਉਪਰ ਸਵਾਲ ਉਠਾਉਂਦੇ ਸਨ।

ਸਭ ਤੋਂ ਪਹਿਲਾਂ ਆਪਣੇ ਕਟੜ ਵਿਰੋਧੀ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ਵਾਸ਼ ਜਿੱਤਣਾ ਅਤਿਅੰਤ ਜ਼ਰੂਰੀ ਹੋਵੇਗਾ ਕਿਉਂਕਿ ਕਾਂਗਰਸੀ ਵਰਕਰ ਉਨ੍ਹਾਂ ਕੋਲ ਅਨੇਕਾਂ ਸਮੱਸਿਆਵਾਂ ਲੈ ਕੇ ਆਉਣਗੇ। ਉਨ੍ਹਾਂ ਦਾ ਹਲ ਸਰਕਾਰ ਹੀ ਕਰ ਸਕਦੀ ਹੈ। ਉਹ ਤਾਂ ਹੀ ਹੋ ਸਕੇਗਾ ਜੇਕਰ ਕੈਪਟਨ ਅਮਰਿੰਦਰ ਸਿੰਘ ਚਾਹੁਣਗੇ।

ਉਨ੍ਹਾਂ ਦਾ ਆਪਣਾ ਕੋਈ ਧੜਾ ਨਹੀਂ ਪ੍ਰੰਤੂ ਸਾਰੇ ਧੜਿਆਂ ਨੂੰ ਆਪਣੇ ਨਾਲ ਲੈ ਕੇ ਚਲਣਾ ਪਵੇਗਾ। ਉਨ੍ਹਾਂ ਨੂੰ ਆਪਣੀ ਕਾਰਜਸ਼ੈਲੀ ਵੀ ਬਦਲਣੀ ਪਵੇਗੀ ਕਿਉਂਕਿ ਉਹ ਸਿਰਫ ਭਾਸ਼ਣ ਦੇਣ ਦੇ ਅਤੇ ਟਵੀਟ ਕਰਨ ਦੇ ਮਾਹਿਰ ਹਨ, ਆਮ ਲੋਕਾਂ ਵਿੱਚ ਵਿਚਰਣਾ ਉਨ੍ਹਾਂ ਦਾ ਸੁਭਾਆ ਨਹੀਂ।

ਸਿੱਧੂਭਾਵੇਂ ਉਨ੍ਹਾਂ ਨੇ ਪ੍ਰਧਾਨਗੀ ਦੇ ਐਲਾਨ ਤੋਂ ਪਹਿਲਾਂ ਹੀ ਕਾਂਗਰਸ ਦੇ ਨੇਤਾਵਾਂ ਅਤੇ ਵਿਧਾਨਕਾਰਾਂ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਸੀ ਪ੍ਰੰਤੂ ਇਹ ਸਰਗਰਮੀ ਲਗਾਤਾਰ ਜ਼ਾਰੀ ਰੱਖਣੀ ਪਵੇਗੀ।

ਦੂਜੇ ਜਿਹੜੇ ਮੁੱਦੇ ਉਠਾਕੇ ਉਹ ਪੰਜਾਬ ਦੇ ਲੋਕਾਂ ਦੇ ਚਹੇਤੇ ਬਣੇ ਹਨ, ਕੀ ਉਨ੍ਹਾਂ ਮੁੱਦਿਆਂ ਨੂੰ ਸਰਕਾਰ ਤੋਂ ਹਲ ਕਰਵਾ ਸਕਣਗੇ? ਉਹ ਵੀ ਬਾਦਲਾਂ ਨੂੰ ਆੜੇ ਹੱਥੀਂ ਲੈਣ ਕਰਕੇ ਹੀ ਲੋਕਾਂ ਦੇ ਹਰਮਨ ਪਿਆਰੇ ਬਣੇ ਹਨ, ਜਿਵੇਂ ਕੈਪਟਨ ਅਮਰਿੰਦਰ ਸਿੰਘ 2017 ਵਿੱਚ ਆਮ ਲੋਕਾਂ ਦੀ ਆਵਾਜ਼ ਬਣਕੇ ਹਰਮਨ ਪਿਆਰੇ ਹੋਏ ਸਨ।

ਕੁਝ ਪੰਜਾਬੀਆਂ ਦੇ ਮੁੱਦੇ ਜਿਨ੍ਹਾਂ ਵਿੱਚ ਬੇਅਦਬੀ, ਨਸ਼ਿਆਂ ਅਤੇ ਰੇਤ ਮਾਫ਼ੀਆ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਕਰਕੇ ਹੀ ਉਨ੍ਹਾਂ ਦੀ ਹਰਮਨਪਿਆਰਤਾ ਵਿੱਚ ਵਾਧਾ ਹੋਇਆ ਸੀ। ਜੇ ਇਹ ਮੁੱਦੇ ਜਿਉਂ ਦੀ ਤਿਉਂ ਖੜ੍ਹੇ ਰਹੇ ਫਿਰ ਨਵਜੋਤ ਸਿੱਧੂ ਕੀ ਕਰਨਗੇ?

ਇਕ ਹੋਰ ਸਭ ਤੋਂ ਵੱਡਾ ਮਸਲਾ ਕਿਸਾਨ ਅੰਦੋਲਨ ਦੇ ਲੋਕਾਂ ਉਪਰ ਪਏ ਪ੍ਰਭਾਵ ਦਾ ਹੋਵੇਗਾ। ਸਾਰਾ ਪੰਜਾਬ ਕਿਸਾਨੀ ਦੀ ਪਿੱਠ ਪਿੱਛੇ ਖੜ੍ਹਾ ਹੈ ਪ੍ਰੰਤੂ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਅੰਦੋਲਨ ਵਿੱਚ ਫਟਕਣ ਨਹੀਂ ਦੇ ਰਹੇ।

ਜੇ ਕਿਸਾਨ ਅੰਦੋਲਨ ਦੇ ਨੇਤਾਵਾਂ ਨੇ ਕਿਸੇ ਹੋਰ ਪਾਰਟੀ ਨੂੰ ਵੋਟਾਂ ਪਾਉਣ ਦੀ ਸਲਾਹ ਦੇ ਦਿੱਤੀ ਤਾਂ ਉਸਦਾ ਅਸਰ ਵੀ ਕਾਂਗਰਸ ‘ਤੇ ਮਾੜਾ ਪਵੇਗਾ ਹਾਲਾਂ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚਲੀ ਸਰਕਾਰ ਕਿਸਾਨਾ ਦੇ ਨਾਲ ਖੜ੍ਹੀ ਹੈ।

ਇਸ ਤੋਂ ਵੀ ਮਹੱਤਵਪੂਰਨ ਪੰਜਾਬ ਸਰਕਾਰ ਵਿਰੁਧ ਹੋ ਰਹੇ ਅੰਦੋਲਨ ਵੀ ਵੋਟਾਂ ਉਪਰ ਗਹਿਰਾ ਪ੍ਰਭਾਵ ਪਾ ਰਹੇ ਹਨ, ਉਨ੍ਹਾਂ ਦੇ ਮਸਲੇ ਸਰਕਾਰ ਤੋਂ ਹੱਲ ਕਰਵਾਉਣਾ ਵੀ ਜ਼ਰੂਰੀ ਹੋਵੇਗਾ।

ਨਵਜੋਤ ਸਿੰਘ ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਣੀ, ਪਵਨ ਕੁਮਾਰ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਵੀ ਨਿਯੁਕਤ ਕਰ ਦਿੱਤੇ ਗਏ ਹਨ। ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਪ੍ਰਧਾਨ ਉਪਰ ਅੰਕੁਸ਼ ਰੱਖਣ ਲਈ ਇਤਨੇ ਕਾਰਜਕਾਰੀ ਪ੍ਰਧਾਨ ਲਗਾਏ ਗਏ ਹਨ।

ਕਾਂਗਰਸ ਹਾਈ ਕਮਾਂਡ ਨੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਹਿੰਦੂਆਂ ਵਿੱਚ ਸਮਤੁਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਚਾਰਾਂ ਵਿੱਚੋਂ ਨਵਜੋਤ ਸਿੰਘ ਸਿੱਧੂ ਅਤੇ ਕੁਲਜੀਤ ਸਿੰਘ ਨਾਗਰਾ ਜੱਟ ਸਿੱਖ, ਸੰਗਤ ਸਿੰਘ ਗਿਲਜੀਆਂ ਪਛੜੀਆਂ ਸ਼੍ਰੇਣੀਆਂ, ਸੁਖਵਿੰਦਰ ਸਿੰਘ ਡੈਣੀ ਅਨੁਸੂਚਿਤ ਜਾਤੀਆਂ ਅਤੇ ਪਵਨ ਕੁਮਾਰ ਗੋਇਲ ਹਿੰਦੂ ਵਰਗ ਵਿੱਚੋਂ ਹਨ।

ਇਨ੍ਹਾਂ ਪੰਜਾਂ ਵਿੱਚੋਂ ਚਾਰ ਵਿਧਾਨਕਾਰ ਹਨ, ਇਸਦਾ ਅਰਥ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਵਿਧਾਨਕਾਰਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਰੀ ਰਾਹੁਲ ਗਾਂਧੀ ਦੀ ਟੀਮ ਹੈ। ਪੰਜਾਬ ਦੇ ਸੰਸਦ ਮੈਂਬਰਾਂ ਵਿੱਚੋਂ ਪਹਿਲਾਂ ਹੀ ਮਨੀਸ਼ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ ਨੂੰ ਲੋਕ ਸਭਾ ਵਿੱਚ ਵਿਪ ਨਿਯੁਕਤ ਕਰਕੇ ਅਡਜਸਟ ਕੀਤਾ ਜਾ ਚੁੱਕਾ ਹੈ।

ਮਾਝਾ, ਦੁਆਬਾ ਅਤੇ ਮਾਲਵੇ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਹੈ। ਇਨ੍ਹਾਂ ਪੰਜੇ ਨਿਯੁਕਤੀਆਂ ਤੋਂ ਇਹ ਵੀ ਸ਼ਪਸ਼ਟ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਅਹੁਦੇ ਲੈਣ ਲਈ ਟਕਸਾਲੀ ਕਾਂਗਰਸੀ ਹੋਣਾ ਜ਼ਰੂਰੀ ਨਹੀਂ ਸਗੋਂ ਮੌਕਾ ਪ੍ਰਸਤੀ ਨੂੰ ਪਹਿਲ ਦਿੱਤੀ ਗਈ ਹੈ।

ਸਿੱਧੂਨਵਜੋਤ ਸਿੰਘ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਭਾਵੇਂ ਟਕਸਾਲੀ ਕਾਂਗਰਸੀ ਸਨ ਪ੍ਰੰਤੂ ਨਵਜੋਤ ਸਿੰਘ ਸਿੱਧੂ ਅਜੇ ਪੰਜ ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਸੰਗਤ ਸਿੰਘ ਗਿਲਜੀਆਂ ਵੀ ਪਹਿਲੀ ਵਾਰੀ ਆਜ਼ਾਦ ਵਿਧਾਇਕ ਬਣੇ ਸਨ, ਫਿਰ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ। ਸੁਖਵਿੰਦਰ ਸਿੰਘ ਡੈਣੀ ਸਾਬਕ ਮੰਤਰੀ ਸਰਦੂਲ ਸਿੰਘ ਦੇ ਸਪੁੱਤਰ, ਪਵਨ ਕੁਮਾਰ ਗੋਇਲ ਮਰਹੂਮ ਸਾਬਕਾ ਮੰਤਰੀ ਲਾਲ ਭਗਵਾਨ ਦਾਸ, ਜਿਨ੍ਹਾਂ ਨੂੰ ਅਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ ਦੇ ਸਪੁੱਤਰ ਅਤੇ ਕੁਲਜੀਤ ਸਿੰਘ ਨਾਗਰਾ ਟਕਸਾਲੀ ਕਾਂਗਰਸੀ ਪਰਿਵਾਰਾਂ ਵਿੱਚੋਂ ਹਨ।

ਲਗਪਗ ਦੋ ਮਹੀਨੇ ਤੋਂ ਸਰਬ ਭਾਰਤੀ ਕਾਂਗਰਸ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਪੰਜਾਬ ਪ੍ਰਦੇਸ਼ ਕਾਂਗਰਸ ਦੀ ਲੜਾਈ ਨੂੰ ਸੁਲਝਾਉਣ ਦੇ ਨਵੇਂ ਫਾਰਮੂਲੇ ਬਣਾਉਣ ਲਈ ਵਿਚਾਰ ਵਟਾਂਦਰਾ ਕਰ ਰਹੀ ਸੀ।

ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਪਾਰਟੀ ਨੇ ਪੰਜਾਬ ਤੋਂ ਸਾਰੇ ਵਿਧਾਨਕਾਰ, ਐਮ ਪੀ, ਸਾਬਕਾ ਪੀ ਪੀ ਸੀ ਸੀ ਪ੍ਰਧਾਨਾ, ਸਾਬਕਾ ਵਿਧਾਨਕਾਰਾਂ ਅਤੇ ਐਮ ਪੀਜ਼ ਨਾਲ ਨਵਾਂ ਪ੍ਰਧਾਨ ਬਣਾਉਣ ਲਈ ਉਨ੍ਹਾਂ ਦੇ ਵਿਚਾਰ ਸੁਣੇ ਹਨ।

ਕਾਂਗਰਸ ਪਾਰਟੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਅਜਿਹੀ ਐਕਸਰਸਾਈਜ਼ ਨਹੀਂ ਹੋਈ। ਸਗੋਂ ਕਾਂਗਰਸ ਦੇ ਦਿੱਲੀ ਦਰਬਾਰ ਵਾਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣਾਉਣ ਤੋਂ ਪਹਿਲਾਂ ਕਦੀਂ ਵੀ ਕਿਸੇ ਨੇਤਾ ਨੂੰ ਪੁਛਦੇ ਹੀ ਨਹੀਂ ਸਨ, ਹਮੇਸ਼ਾ ਮਨਮਰਜ਼ੀ ਨਾਲ ਨੇਤਾ ਥੋਪ ਦਿੰਦੇ ਸਨ।

ਇਸਤੋਂ ਇਹ ਵੀ ਸਾਫ਼ ਹੈ ਕੇਂਦਰੀ ਕਾਂਗਰਸ ਕਮਜ਼ੋਰ ਹੈ। ਇੰਜ ਕਿਹਾ ਜਾ ਸਕਦਾ ਹੈ ਕਿ ਪਹਿਲੀ ਵਾਰ ਨੇਤਾਵਾਂ ਨੂੰ ਸੁਣਿਆ ਗਿਆ ਹੈ। ਹਾਲਾਂ ਕਿ ਅਸਿਧੇ ਤੌਰ ਤੇ ਇਹ ਫ਼ੈਸਲਾ ਵੀ ਹਾਈ ਕਮਾਂਡ ਦਾ ਹੀ ਹੈ, ਕਿਉਂਕਿ ਉਨ੍ਹਾਂ ਨੇ ਜੋ ਸਰਵੇ ਕਰਵਾਇਆ ਸੀ, ਉਸਨੇ ਨਵਜੋਤ ਸਿੰਘ ਸਿੱਧੂ ਦੀ ਸਾਰੇ ਨੇਤਾਵਾਂ ਤੋਂ ਵੱਧ ਪ੍ਰਸੰਸਾ ਕੀਤੀ ਸੀ।

ਨੇਤਾਵਾਂ ਉਪਰ ਨਵਜੋਤ ਸਿੰਘ ਸਿੱਧੂ ਨੂੰ ਪ੍ਰਵਾਨ ਕਰਨ ਲਈ ਜ਼ੋਰ ਪਾਇਆ ਗਿਆ ਹੈ। ਹੁਣ ਤੱਕ ਨਵਜੋਤ ਸਿੰਘ ਸਿੱਧੂ ਵੀ ਸਾਰੇ ਕਾਂਗਰਸੀ ਨੇਤਾਵਾਂ ਨੂੰ ਕਾਂਗਰਸ ਪਾਰਟੀ ਦੇ ਦਿੱਲੀ ਦਰਬਾਰ ਦੀ ਧੌਂਸ ਕਰਕੇ ਟਿੱਚ ਸਮਝਦੇ ਰਹੇ ਸਨ ਪ੍ਰੰਤੂ ਜਦੋਂ ਸਾਰੇ ਕਾਂਗਰਸੀ ਨੇਤਾਵਾਂ ਨੇ ਵਿਰੋਧ ਕਰ ਦਿੱਤਾ ਤਾਂ ਉਨ੍ਹਾਂ ਨੂੰ ਸੀਨੀਅਰ ਅਤੇ ਟਕਸਾਲੀ ਕਾਂਗਰਸੀ ਨੇਤਾਵਾਂ ਦੀ ਸਰਦਲ ‘ਤੇ ਜਾ ਕੇ ਮਨਾਉਣਾ ਪਿਆ ਹੈ।

ਆਪਣੇ ਟਵੀਟਾਂ ਅਤੇ ਪ੍ਰੈਸ ਬਿਆਨਾਂ ਨਾਲ ਰਾਜਨੀਤੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਜ਼ਮੀਨ ਤੇ ਆਉਣਾ ਪਿਆ ਹੈ। ਜ਼ਮੀਨੀ ਹਕੀਕਤਾਂ ਨੂੰ ਜਾਣੇ ਬਿਨਾ ਸਿਆਸਤ ਨਹੀਂ ਹੋ ਸਕਦੀ।

ਭਾਵੇਂ ਉਹ ਸੀਨੀਅਰ ਨੇਤਾਵਾਂ ਨੂੰ ਰਜ਼ਾਮੰਦ ਕਰਨ ਵਿੱਚ ਉਹ ਸਫ਼ਲ ਹੋ ਗਏ ਹਨ ਪ੍ਰੰਤੂ ਛੇਤੀ ਕੀਤਿਆਂ ਘਾਗ ਕਾਂਗਰਸੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਰਾਹ ਵਿੱਚ ਅਸਿਧੇ ਰੋੜੇ ਅਟਕਾਉਣੋਂ ਬਾਜ਼ ਨਹੀਂ ਆਉਣਾ ਕਿਉਂਕਿ ਥੋੜ੍ਹਾ ਸਮਾਂ ਪਹਿਲਾਂ ਆ ਕੇ ਕਾਂਗਰਸ ਪਾਰਟੀ ਦਾ ਮੁੱਖੀ ਬਣਨਾ ਉਨ੍ਹਾਂ ਨੂੰ ਰੜਕਦਾ ਰਹੇਗਾ।

ਅੰਦਰਖਾਤੇ ਵਿਰੋਧ ਦੀ ਧੂਣੀ ਕਾਂਗਰਸੀਆਂ ਵਿਚ ਧੁਖਦੀ ਰਹੇਗੀ। ਇਹ ਵੀ ਵੇਖਣ ਵਾਲੀ ਗੱਲ ਹੈ ਕਿ ਸ਼ਾਹੀ ਪਰਿਵਾਰ ਦੇ ਵਾਰਿਸ ਕੈਪਟਨ ਅਮਰਿੰਦਰ ਸਿੰਘ ਜਿਹੜੇ ਨਵਜੋਤ ਸਿੰਘ ਸਿੱਧੂ ਲਈ 6 ਮਹੀਨੇ ਪਹਿਲਾਂ ਦਰਵਾਜ਼ੇ ਬੰਦ ਕਰ ਚੁੱਕੇ ਸਨ, ਕੀ ਹੁਣ ਉਨ੍ਹਾਂ ਦੇ ਦਰਵਾਜ਼ੇ ਖੁਲ੍ਹ ਸਕਣਗੇ?

ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਪੁਰਾਣੇ ਟਕਸਾਲੀ ਕਾਂਗਰਸੀ ਪਰਿਵਾਰਾਂ ਵਿਚ ਬਗਾਵਤ ਦੀ ਅੱਗ ਧੁਖਣ ਲੱਗ ਗਈ ਹੈ, ਜੇ ਉਨ੍ਹਾਂ ਨੂੰ ਮਨਾਇਆ ਨਾ ਗਿਆ ਤਾਂ ਧੁਖਦੀ ਅੱਗ ਦਾ ਧੂੰਆਂ ਜਲਦੀ ਹੀ ਬਾਹਰ ਆਉਣ ਲੱਗ ਜਾਵੇਗਾ। ਇਹ ਸੁਲਗਦੀ ਅੱਗ ਭਾਂਬੜ ਬਣਕੇ ਕਾਂਗਰਸ ਪਾਰਟੀ ਦੇ ਭਵਿਖ ਨੂੰ ਵੀ ਤਬਾਹ ਕਰ ਸਕਦੀ ਹੈ।

ਦਿੱਲੀ ਵਿਚਲੇ ਕਾਂਗਰਸੀ ਸੀਨੀਅਰ ਸਿਆਸੀ ਧੁਰੰਦਰਾਂ ਵੱਲੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਹੱਲਾਸ਼ੇਰੀ ਦੇ ਕੇ ਆਪਸ ਵਿਚ ਲੜਾਉਣ ਦੇ ਨਤੀਜੇ ਵਜੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਪੋਜੀਸ਼ਨ ਹਾਸੋਹੀਣੀ ਹੋ ਗਈ ਸੀ। ਹੱਥਾਂ ਨਾਲ ਦਿੱਤੀਆਂ ਗੰਢਾਂ ਹੁਣ ਉਨ੍ਹਾਂ ਨੂੰ ਦੰਦਾਂ ਨਾਲ ਖੋਲ੍ਹਣੀਆਂ ਪਈਆਂ ਹਨ।

ਪੰਜਾਬ ਕਾਂਗਰਸ ਦੀ ਆਪਸੀ ਖਿਚੋਤਾਣ ਕੋਈ ਨਵੀਂ ਗੱਲ ਨਹੀਂ। ਸਥਾਪਤ ਲੀਡਰਸ਼ਿਪ ਵਿਰੁਧ ਹਮੇਸ਼ਾ ਹੀ ਅਜਿਹੀ ਘੁਸਰ ਮੁਸਰ ਹੁੰਦੀ ਰਹਿੰਦੀ ਹੈ।

ਵਿਧਾਨਕਾਰਾਂ ਅਤੇ ਵੱਡੇ ਨੇਤਾਵਾਂ ਦੇ ਗਿਲੇ ਸ਼ਿਕਵੇ ਵੀ ਆਮ ਜਿਹੀ ਗੱਲ ਹੈ ਕਿਉਂਕਿ ਜੇਕਰ ਉਹ ਗਿਲੇ ਸ਼ਿਕਵੇ ਨਾ ਕਰਨ ਤਾਂ ਉਨ੍ਹਾਂ ਦੀ ਸਰਕਾਰੇ ਦਰਬਾਰੇ ਪੁਛ ਪ੍ਰਤੀਤ ਘਟ ਜਾਂਦੀ ਹੈ। ਹੋ ਸਕਦਾ ਉਨ੍ਹਾਂ ਦੇ ਜ਼ਾਇਜ਼ ਨਜ਼ਾਇਜ਼ ਕੰਮ ਨਾ ਹੁੰਦੇ ਹੋਣ।

ਚੁਣੇ ਹੋਏ ਨੁਮਾਇੰਦੇ ਆਪੋ ਆਪਣੇ ਹਲਕਿਆਂ ਦੇ ਲੋਕਾਂ ਨੂੰ ਜਵਾਬਦੇਹ ਹੁੰਦੇ ਹਨ। ਜੇਕਰ ਉਨ੍ਹਾਂ ਦੇ ਕੰਮ ਨਹੀਂ ਹੋਣਗੇ ਤਾਂ ਲੋਕ ਉਨ੍ਹਾਂ ਤੋਂ ਮੂੰਹ ਮੋੜ ਲੈਣਗੇ।

ਗਿਆਨੀ ਜ਼ੈਲ ਸਿੰਘ ਤੋਂ ਲੈ ਕੇ ਵਰਤਮਾਨ ਸਰਕਾਰ ਤੱਕ ਵਿਰੋਧੀ ਸੁਰਾਂ ਉਠਦੀਆਂ ਰਹੀਆਂ ਹਨ। ਵਿਰੋਧੀ ਸੁਰਾਂ ਉਠਣਾ ਕੋਈ ਮਾੜੀ ਗੱਲ ਵੀ ਨਹੀਂ। ਜੇ ਵਿਰੋਧ ਨਾ ਹੋਵੇ ਤਾਂ ਕਈ ਵਾਰ ਮੁੱਖ ਮੰਤਰੀ ਮਨਮਾਨੀਆਂ ਕਰਨ ਲੱਗ ਜਾਂਦੇ ਹਨ।

ਹੁਣ ਤੱਕ ਵਿਰੋਧੀ ਸੁਰਾਂ ਉਠਣ ‘ਤੇ ਸਿਰਫ ਦੋ ਵਾਰ ਮੁੱਖ ਮੰਤਰੀਆਂ ਨੂੰ ਬਦਲਿਆ ਹੈ, ਪਹਿਲੀ ਵਾਰ ਪ੍ਰਤਾਪ ਸਿੰਘ ਕੈਰੋਂ ਨੂੰ ਬਦਲਕੇ ਗੋਪੀ ਚੰਦ ਭਾਰਗਵ ਨੂੰ ਮੁੱਖ ਮੰਤਰੀ ਬਣਾਇਆ ਸੀ, ਦੂਜੀ ਵਾਰ ਹਰਚਰਨ ਸਿੰਘ ਬਰਾੜ ਨੂੰ ਬਦਲਕੇ ਬਾਗੀਆਂ ਦੀ ਲੰਬੀ ਜਦੋਜਹਿਦ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੇ ਸਨ।

ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਪਾਰੀ ਵਿਚ ਵੀ ਵਿਰੋਧੀ ਸੁਰਾਂ ਉਠੀਆਂ ਸਨ ਉਦੋਂ ਰਾਜਿੰਦਰ ਕੌਰ ਭੱਠਲ ਨੂੰ ਉਪ ਮੁੱਖ ਮੰਤਰੀ ਬਣਾਕੇ ਚੁੱਪ ਕਰਾ ਦਿੱਤੇ ਸਨ। ਵੇਖਣ ਵਾਲੀ ਗੱਲ ਹੈ ਕਿ ਐਨੀ ਜਦੋਜਹਿਦ ਤੋਂ ਬਾਅਦ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਫ਼ਲ ਹੁੰਦੇ ਹਨ ਕਿ ਨਹੀਂ?

ਇਹ ਵੀ ਪੜ੍ਹੋ :

ਸ਼੍ਰੋਮਣੀ ਅਕਾਲੀ ਦਲ ਬਨਾਮ ਪੰਜਾਬੋਂ ਬਾਹਰ ਦੇ ਸਿੱਖ

ਸਿੱਖ ਪਾਰਟੀ ਦੇ ਤੌਰ ‘ਤੇ ਜੰਮੇ ਅਕਾਲੀ ਦਲ ਪ੍ਰਤੀ ਸਿੱਖਾਂ ਦੀ ਬੇਗ਼ਾਨਗੀ ਦਾ ਸਫ਼ਰ

Pandemic Profits and Politics – the saga of India’s “La Casa De Papel”

Watch video:

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Picture of ਉਜਾਗਰ ਸਿੰਘ

ਉਜਾਗਰ ਸਿੰਘ

ਲੇਖਕ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ. ujagarsingh48@yahoo.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |