ਕਾਕੇ ਦਾ ਮਰਜਾਣੀ ਬੀਬੀ ਨਾਲ 26 ਜਨਵਰੀ ਦਾ ਵਿਆਹ – ਤੁਹਾਨੂੰ ਸੱਦਾ ਆਇਆ ਹੈ ਕਿ ਤੁਸਾਂ ਭੇਜਿਆ ਹੈ?

Picture of Team PT

Team PT

ਧੱਕੇ ਨਾਲ ਕਮਜ਼ੋਰ ਵਿਆਹੀਆਂ ਜਾਂਦੀਆਂ ਹਨ। ਤਕੜੇ ਘਰਾਂ ਦੇ ਕਾਕੇ ਬਰਾਤਾਂ ਲੈ ਕੇ ਇੰਝ ਚੜ੍ਹਨ ਦੀਆਂ ਗੱਲਾਂ ਕਰਦੇ ਹਨ ਜਿਵੇਂ ਕੋਈ ਡਾਹਢਾ ਲਸ਼ਕਰ ਲੈ ਕੇ ਮਾਲੀਆ ਵਸੂਲਣ ਆਇਆ ਹੋਵੇ। ‘ਜਦੋਂ ਜਦੋਂ ਤੂੰ ਹੋਵੇਂਗੀ ਜਵਾਨ, ਤੈਨੂੰ ਪੰਜਾਬ ਵਿਆਹੁਣ ਆਵੇਗਾ’ ਵਰਗੀ ਕਾਵਿ ਵੰਨਗੀ ਸਾਡੀ ਅਕਲ ਦੇ ਦੀਵਾਲੀਏਪਨ ਦੀ ਛੰਦ-ਬੱਧ ਗਵਾਹੀ ਹੈ।

ਜਿਵੇਂ ਜੰਗਲ ਦੀ ਅੱਗ ਵਾਂਗੂ ਇਹ ਵਿਆਹ ਦਾ ਕਾਰਡ ਘੁੰਮ ਰਿਹਾ ਹੈ, ਲੱਗਦਾ ਹੈ ਵਡੇਰੇ ਹਿੱਸੇ ਵੱਲੋਂ ਇਸ ਸੋਚ ਨੂੰ ਪੱਕੇ ਤੌਰ ਤੇ ਪ੍ਰਵਾਨਗੀ ਮਿਲ ਗਈ ਹੈ। ਇਸੇ ਲਈ ਪੰਜਾਬ ਨੂੰ ਮੁਜ਼ੱਕਰ ਜਾਣ ਮਰਦ ਹਜ਼ਰਾਤ ਦਿੱਲੀ ਨੂੰ ਔਰਤ ਦੀ ਜ਼ਾਤ ਬਖਸ਼ ਉਹਦੇ ਉੱਤੇ ਆਪਣੀ ਮਰਜ਼ੀ ਅਤੇ ਧੱਕੇ ਨਾਲ ਆਪਣੀ ਮੌਹਰ ਦਰਸਾ ਰਹੇ ਹਨ।

ਇਹ ਕਿਸੇ ਤੋਂ ਭੁੱਲਿਆ ਨਹੀਂ ਕਿ ਇਓਂ ਜ਼ਿੱਦ ਕਰ ਕੇ ਕੁੜੀ ਵਿਆਹੁਣ ਨੂੰ ਕਾਹਲੇ ਮੁੰਡੇ ਵਾਲੀ ਰੂਪਕਾਰੀ ਇਸ ਸੋਚ ਵਿੱਚੋਂ ਨਿਕਲਦੀ ਹੈ ਕਿ ਰਿਸ਼ਤੇ ਵਿੱਚ ਮੁੰਡੇ ਦਾ ਹੱਥ ਹਮੇਸ਼ਾਂ ਉੱਤੇ ਹੁੰਦਾ ਹੈ। ਕੁੜੀ ਵਾਲੇ ਧੱਕੇ ਨਾਲ ਮੁੰਡਾ ਵਿਆਹੁਣ ਨਹੀਂ ਜਾਂਦੇ।

ਇਸ ਸੋਚ ਦਾ ਬੇਝਿਜਕ ਜਨਤਕ ਮੁਜ਼ਾਹਰਾ, ਲਤੀਫ਼ਿਆਂ ਵਿੱਚ ਇਹ ਬਿੰਬ, ਹਾਸੇ ਠੱਠੇ ਵਾਲੇ ਵਹਟਸੱਪ ਤੇ ਘੁੰਮਦੇ ਇਹ ਪੰਜਾਬ ਦੇ ਦਿੱਲੀ ਨਾਲ ਵਿਆਹ ਦੇ ਕਾਰਡ ਸਾਡੇ ਸੁਚੇਤ ਅਚੇਤ ਮਨ ਵਿੱਚ ਪਈ ਪਿਤਰੀਸੱਤਾ ਦੀ ਮਿਲਾਵਟ ਦਾ ਥਰਮਾਮੀਟਰ ਹਨ। ਤੁਸੀਂ ਪਾਰਾ ਵੇਖ ਕੇ ਦੱਸਣਾ ਕਿ ਔਰਤ ਜ਼ਾਤ ਪ੍ਰਤੀ ਸਾਡੀ ਅਕਲ, ਸੋਚ, ਸੰਵੇਦਨਾ ਕਿੰਨੇ ਕੁ ਝੂੰਗੇ ਜੋਗੀ ਸਾਡੇ ਹਿੱਸੇ ਆਈ ਹੈ।

ਮਾਂ ਦੀ ਮਮਤਾ ਦੇ ਸੋਹਲੇ ਗਾਉਂਦਾ ਸਮਾਜ ਪਲ ਭਰ ਸੋਚੇ ਤਾਂ ਸਹੀ। ਧਰਤੀ ਪੁੱਤਰਾਂ ਦੀ ਜਮਾਤ ਵਿਚ ਆਪਣਾ ਸ਼ੁਮਾਰ ਕਰ ਕੇ ਦਿੱਲੀ ਵਾਲੇ ਹਾਕਮਾਂ ਖ਼ਿਲਾਫ਼ ਦਲੀਲਾਂ ਦੇਂਦੇ ਮਰਦ ਇਸ ਕਾਰਡ ਵਿਚਲੀ ਮਾਨਸਿਕਤਾ ਤੋਂ ਸੁਚੇਤ ਰਹਿਣ।

ਸਦੀ ਬਦਲ ਗਈ ਹੈ, ਜੇ ਕਿਸਾਨ ਹੁਣ ਜਾਗਦਾ ਹੈ ਤਾਂ ਇਹ ਭੁਲੇਖਾ ਵੀ ਕੱਢ ਦੇਣਾ ਕਿ ਔਰਤ ਸੁੱਤੀ ਪਈ ਹੈ। ਔਰਤਾਂ ਇਸ ਨੂੰ ਵੇਖ ਰਹੀਆਂ ਹਨ। ਬਰਾਬਰੀ ਵਾਲੇ ਸਮਾਜ ਦਾ ਸੁਪਨਾ ਲੈਂਦੇ ਆਦਮੀ ਵੀ ਇਸ ਵਰਤਾਰੇ ਨੂੰ ਵੇਖ ਰਹੇ ਹਨ। ਰਿਸ਼ਤਿਆਂ ਵਿੱਚ ਬਹੁਤ ਕੁੱਝ ਮੁੜ ਪ੍ਰੀਭਾਸ਼ਿਤ ਹੋਣ ਵਾਲਾ ਪਿਆ ਹੈ।

ਬਾਰਡਰ ਤੇ ਪਿੰਜਰਾ ਤੋੜ ਵਰਗੀ ਹੱਕੀ ਲੜਾਈ ਦੀਆਂ ਜੇਤੂ ਸ਼ੇਰਨੀਆਂ ਵੀ ਡੱਟੀਆਂ ਹੋਈਆਂ ਹਨ। ਸਾਡੇ ਧੁਰ ਅੰਦਰੋਂ ਜਿੱਥੋਂ ਮਾਂ ਭੈਣ ਦੀ ਗਾਲ੍ਹ ਆਉਂਦੀ ਹੈ, ਉੱਥੋਂ ਹੀ ਇਹੋ ਜਿਹੇ ਕਾਰਡ ਦੀ ਤਹਿਰੀਰ ਉਪਜਦੀ ਹੈ। ਉੱਤੇ ਗਾਲ਼੍ਹ ਨਹੀਂ ਲਿੱਖੀ ਹੁੰਦੀ, ਇਸ ਲਈ ਅਸੀਂ ਬਿਨਾਂ ਸੋਚੇ ਇਸ ਨੂੰ ਅੱਗੇ ਧੱਕੀ ਜਾ ਰਹੇ ਹਾਂ। ਜੇ ਦਲੀਲ ਇਹ ਹੈ ਕਿ ਗਾਲ੍ਹਾਂ ਤਾਂ ਪੰਜਾਬੀ ਬੰਦੇ ਦੇ ਸੱਭਿਆਚਾਰ ਦਾ ਹਿੱਸਾ ਹਨ, ਬਹੁਤੀ political correctness ਨਾਲ ਗੱਲ ਦਾ ਸਵਾਦ ਮਾਰਿਆ ਜਾਂਦਾ ਹੈ ਤਾਂ ਇਸ ਤੋਂ ਅੱਗੇ ਪੜ੍ਹ ਕੇ ਕੀ ਕਰਨਾ ਹੈ?

‘ਸਾਲਾ ਬਣਾ ਲਵਾਂਗੇ’ ਵਾਲੀ ਘਟੀਆ ਬਿਆਨਬਾਜ਼ੀ ਉਵੇਂ ਹੀ ਹੈ ਜੋ ਸੰਘੀਆਂ ਨੇ 370 ਧਾਰਾ ਟੁੱਟਣ ਵੇਲੇ ਕਸ਼ਮੀਰ ਦੀਆਂ ਧੀਆਂ ਬਾਰੇ ਦਿੱਤੀ ਸੀ। ਕਿਸੇ ਦੀ ਧੀ ਭੈਣ ਬਾਰੇ ਕੁਝ ਵੀ ਮਾੜਾ ਬੋਲਣ ਸੋਚਣ ਵਾਲੇ ਆਪਣੇ ਘਰ ਜ਼ਰੂਰ ਨਜ਼ਰ ਮਾਰਿਆ ਕਰਨ।

ਪਰ ਜੇ ਜਾਪਦਾ ਹੈ ਕਿ ਸੱਭਿਆਚਾਰਕ ਸਫ਼ਰ ਨੇ ਪੁਰਾਣੀਆਂ ਗੁੰਝਲਾਂ ਨੂੰ ਸੁਲਝਾਉਣਾ ਹੁੰਦਾ ਹੈ, ਅੰਦਰੋਂ ਪਲੀਤ ਨੂੰ ਕੱਢ ਕੁੱਝ ਸੁੱਚ ਕਮਾਉਣੀ ਹੁੰਦੀ ਹੈ ਤਾਂ ਆਪਣੇ ਆਪ ਨਾਲ ਗੱਲ ਕਰਨਾ ਕਿ ਐਸੇ ਵਿਆਹ ਵਿੱਚ ਬਰਾਤੀ ਬਣਨ ਦੇ ਕੀ ਮਾਅਨੇ ਹਨ?

ਹਾਂ, ਅਸੀਂ ਲੋਕ ਵਿਰੋਧੀ ਹਕੂਮਤੀ ਸੋਚ ਨਾਲ ਦਸਤਪੰਜਾ ਲੈ ਰਹੇ ਹਾਂ, ਸੋਸ਼ਲ ਮੀਡਿਆ ਉੱਤੇ ਪ੍ਰਚਾਰ ਲਈ ਬੜੇ ਸੰਦ ਵਰਤੇ ਜਾ ਸਕਦੇ ਹਨ, ਸਾਡੇ ਨੌਜਵਾਨਾਂ ਵਿੱਚ ਗ਼ਜ਼ਬ ਦੀ creativity ਪਈ ਹੈ, ਅਤੇ ਪਤਾ ਨਹੀਂ ਕਿਓਂ ਇਹ ਜਾਪਦਾ ਹੈ ਕਿ ਔਰਤ ਜ਼ਾਤ ਦੀ ਬੇਹੁਰਮਤੀ ਕਰਨ ਤੋਂ ਬਿਨਾਂ ਵੀ ਕੋਈ ਖੂਬਸੂਰਤ ਵਿਆਹ ਧਰਿਆ ਜਾ ਸਕਦਾ ਹੈ ਜਿੱਥੇ ਅਸੀਂ ਸਾਰੇ ਕੁੜੀਆਂ, ਮੁੰਡਿਆਂ, ਦੋਸਤਾਂ, ਯਾਰਾਂ, ਸਹੇਲੀਆਂ, ਮਾਵਾਂ, ਭੈਣਾਂ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਮਰ ਜਾਣਿਆਂ, ਮਰ ਜਾਣੀਆਂ ਵਾਲੇ ਹੱਕ ਸੱਚ ਦੀ ਲੜਾਈ ਜਿੱਤ ਕੇ ‘ਕੱਠੇ ਨੱਚ ਸਕੀਏ।

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Picture of Team PT

Team PT

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment.

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |