ਨੌਜਵਾਨ, ਗ਼ੈਰਸਮਾਜੀ ਅਨਸਰ ਅਤੇ ਯੂਨੀਅਨ ਲੀਡਰਾਂ ਦੇ ਭਗਤ

Picture of ਗੰਗਵੀਰ ਸਿੰਘ ਰਾਠੌਰ

ਗੰਗਵੀਰ ਸਿੰਘ ਰਾਠੌਰ

ਆਪਣੀ ਨਾਕਾਮੀ ਨੂੰ ਨੌਜਵਾਨਾਂ ਦੇ ਸਿਰ ਨਾ ਪਾਓ!

ਹਿੰਦੀ ਚੈਨਲਾਂ ਨੇ ਮੋਦੀ ਸਰਕਾਰ ਦੇ ਰਾਸ਼ਟਰਵਾਦੀ ਨਰੇਟਿਵ ਨੂੰ ਸਿਰਜਣ ਤੋਂ ਬਾਅਦ ਪੰਜਾਬੀ ਵੈਬ ਚੈਨਲ ਇਕ ਖਾਸ ਨਰੇਟਿਵ ਸਿਰਜ ਰਹੇ ਹਨ, ਜਿਵੇਂ ਹਿੰਦੀ ਚੈਨਲ ਮੋਦੀ ਸਰਕਾਰ ਤੇ ਸਵਾਲ ਨਹੀਂ ਚੁੱਕਦੇ ਉਸੇ ਤਰ੍ਹਾਂ ਪੰਜਾਬੀ ਚੈਨਲ ਕਿਸਾਨ ਯੂਨੀਅਨਾਂ ਦੇ ਲੀਡਰਾਂ ‘ਤੇ ਸਵਾਲ ਚੁੱਕਣ ਤੋਂ ਡਰਦੇ ਨੇ ਕਿ ਉਹਨਾਂ ਦਾ ਬਾਈਕਾਟ ਨਾ ਕਰ ਦੇਣ।

ਤੁਸੀਂ ਚਾਰ ਪੰਜ ਪੰਜਾਬੀ ਚੈਨਲ ਚੈਕ ਕਰ ਲਵੋ ਇਕ ਖਾਸ ਵਿਚਾਰਧਾਰਾ ਦੇ ਵਿਦਵਾਨ ਜਿਨ੍ਹਾਂ ਦਾ ਸਰਦਾਰ ਅਜਮੇਰ ਸਿੰਘ ਨਾਲ ਕੋਈ ਪੁਰਾਣਾ ਮੱਤਭੇਦ ਹੈ, ਉਹ ਲਗਾਤਾਰ ਕੱਲ ਦੇ ਵਰਤਾਰੇ ਲਈ ਚਾਰ ਪੰਜ ਲੋਕਾਂ ‘ਤੇ ਸਵਾਲ ਕਰ ਰਹੇ ਨੇ, ਅਤੀਤ ਵਿੱਚ ਉਹ ਜੁਗਿੰਦਰ ਯਾਦਵ ‘ਤੇ ਸਵਾਲ ਚੁੱਕਦੇ ਰਹੇ ਨੇ, ਪਰ ਕਿਸਾਨ ਮੋਰਚੇ ਦੀ ਸਟੇਜ ਨਾਲ ਜੁੜਣ ਤੋਂ ਬਾਅਦ ਉਹਨਾਂ ਨੇ ਯੋਗਿੰਦਰ ਯਾਦਵ ਦੇ ਮੋਰਚਾ ਫੇਲ ਕਰਨ ਦੇ ਏਜੰਡੇ ‘ਤੇ ਬਿਲਕੁੱਲ ਚੁੱਪ ਵੱਟੀ ਹੋਈ ਹੈ।

ਨੌਜਵਾਨ
ਯੋਗਿੰਦਰ ਯਾਦਵ

26 ਜਨਵਰੀ ਟਰੈਕਟਰ ਮਾਰਚ ਦਾ ਸ਼ਗੂਫਾ ਯੋਗਿੰਦਰ ਯਾਦਵ ਛੱਡਦਾ ਹੈ, ਜਿਸਨੂੰ ਇਹ ਚੰਗੀ ਤਰਾਂ ਪਤਾ ਹੈ ਕਿ 26 ਜਨਵਰੀ ਨੂੰ ਦਿੱਲੀ ਵਿੱਚ ਹਾਈ ਸਿਕਉਰਟੀ ਅਲਰਟ ਹੁੰਦਾ ਹੈ,  ਉਹ ਲਾਲ ਕਿਲ੍ਹੇ ਟਰੈਕਟਰ ਮਾਰਚ ਦੀ ਕਾਲ ਦਿੰਦਾ ਹੈ ਜਿਸ ‘ਤੇ ਤਿਰੰਗਾ ਲੱਗਿਆ ਹੋਣਾ ਸੀ, ਪੰਜਾਬ ਵਿੱਚ ਇਸ ਕਾਲ ਨੂੰ ਯੂਨੀਅਨ ਲੀਡਰ ਮੋਰਚੇ ਦੀ ਸਟੇਜ ਤੋਂ ਲਗਾਤਾਰ ਦਿੱਲੀ ਜਿੱਤਣ ‘ਤੇ ਮੋਦੀ ਸਰਕਾਰ ਦੀ ਆਕੜ ਭੰਨਣ ਦੀ ਗੱਲ ਕਹਿ ਕੇ ਪਰਚਾਰਦੇ ਨੇ।

ਸਤਨਾਮ ਸਿੰਘ ਚੰਢੂਣੀ ਕਹਿੰਦੇ ਹਨ ਕਿ ਟਰੈਕਟਰ ਦਿੱਲੀ ਮਾਰਚ ਲਈ ਹੀ ਬੁਲਾ ਰਹੇ ਹਾਂ, ਅਤੇ ਜੇਕਰ ਰੋਕਾਂ ਲਾਈਆਂ ਤਾਂ ਟਰੈਕਟਰ ਧੂਫ਼ ਦੇਣ ਲਈ ਨਹੀਂ ਬੁਲਾਏ। ਤਕਰੀਬਨ ਹਰੇਕ ਲੀਡਰ ਨੇ ਦਿੱਲੀ ਜਿੱੱਤਣ ‘ਤੇ ਦਿੱਲੀ ਦਾਖਲ ਹੋਣ ਦਾ ਬਿਆਨ ਜੋਸ਼ ਨਾਲ ਦਿੱਤਾ ਸੀ। ਇਕ ਤਾਂ ਮੋਦੀ ਦੀ ਹਿੱਕ ਤੇ ਟਰੈਕਟਰ ਚਾੜ੍ਹਣ ਦੀ ਗੱਲ ਕਰ ਰਿਹਾ ਸੀ। ਯੂਨੀਅਨ ਲੀਡਰਾਂ ਦੀਆਂ ਅਜਿਹੀਆਂ ਗੱਲਾਂ ਨੌਜਵਾਨ ਕਿਸ ਤਰ੍ਹਾਂ ਲੈ ਰਹੇ ਸਨ?

ਪੰਜਾਬ ਵਿੱਚ ਲੋਕਾਂ ਨੇ ਯੂਨੀਅਨ ਲੀਡਰਾਂ ਦੇ ਇਸ ਦਿੱਲੀ ਮਾਰਚ ਲਈ ਹੀ ਟਰੈਕਟਰ ਮਾਡੀਫਾਈ ਕਰਵਾਏ ਸੀ। ਸੋ ਦਿੱਲੀ ਜਿੱਤਣ ਲਈ ਮਾਰਚ ਤਾਂ 23 ਜਨਵਰੀ ਨੂੰ ਹੀ ਸ਼ੁਰੂ ਹੋ ਗਿਆ ਸੀ।  2.50 ਲੱਖ ਟਰੈਕਟਰ ਆ ਗਏ ਅਤੇ ਅਚਾਨਕ 25 ਜਨਵਰੀ ਨੂੰ ਨੌਜਵਾਨਾਂ ਨੇ ਲੀਡਰਸ਼ਿਪ ਨਾਲ ਅਸਹਿਮਤੀ ਜਤਾਉਂਦੇ ਹੋਏ ਉਸੇ ਦਿੱਲੀ ਮਾਰਚ ਦੀ ਯਾਦ ਕਰਵਾਈ ਜਿਸਨੂੰ ਪਰਚਾਰ ਕੇ ਉਹਨਾਂ ਨੂੰ ਦਿੱਲੀ ਲਿਆਉਂਦਾ ਗਿਆ।

ਦੀਪ ਸਿੱਧੂ

ਇਹ ਬਿਲਕੁੱਲ ਉਸੇ ਤਰ੍ਹਾਂ ਸੀ ਜਿਵੇਂ ਪਹਿਲਾਂ ਪੰਜਾਬ ਤੋਂ ਸਿੰਘੂ ਬਾਰਡਰ ਤੱਕ ਦਾ ਸਫ਼ਰ ਨੌਜਵਾਨਾਂ ਨੇ ਇਕ ਖਾਸ ਜੋਸ਼ ਵਿੱਚ ਕੀਤਾ। ਉਸੇ ਦੌਰਾਨ ਦੀਪ ਸਿੱਧੂ ਨੂੰ ਸਟੇਜ ‘ਤੇ ਜਾਣ ਦਾ ਮੌਕਾ ਮਿਲਿਆ ਤੇ ਉਸਨੇ ਉਹੀ ਮਾਰਚ ਕੱਢਣ ਵਾਲੀ ਨੌਜਵਾਨੀ ਦੀ ਮੰਗ ਨਾਲ ਹਾਮੀ ਭਰ ਦਿੱਤੀ।

ਹੋ ਸਕਦਾ ਹੈ ਕਿ ਦੀਪ ਸਿੱਧੂ ਦਾ ਇਸ ਪਿੱਛੇ ਆਪਣਾ ਏਜੰਡਾ ਹੋਵੇ ਪਰ ਕੀ ਜੋ ਨੌਜਵਾਨ ਪੰਜਾਬ ਤੋਂ ਇਕ ਭਾਵਨਾ ਨਾਲ ਆਏ ਸੀ ਉਹ ਸਿਰਫ ਦੀਪ ਸਿੱਧੂ ਨੇ ਵਰਗਲਾ ਲਏ ਜਾਂ ਤੁਹਾਡੇ ਦਿੱਲੀ ਜਿੱਤਣ ਦੇ ਜੋਸ਼ੀਲੇ ਭਾਸ਼ਣਾਂ ਨੇ ਵਰਗਲਾ ਲਏ?

ਇਸ ਦੀ ਜਿੰਮੇਵਾਰੀ ‘ਤੇ ਸਵਾਲ ਕਰਨ ਤੋਂ ਗੁਰੇਜ਼ ਕਿਉਂ ਕੀਤਾ ਗਿਆ? ਇਨ੍ਹਾਂ 20 ਦਿਨਾਂ ਦੇ ਗੇੜ੍ਹ ਵਿੱਚ ਪੰਜਾਬੀ ਗਾਇਕਾਂ ਨੇ ਸ਼ਹਾਦਤਾਂ,  ਬਾਬਾ ਬਘੇਲ ਸਿੰਘ ਅਤੇ ਮਰਨ ਮਾਰਨ ਨੂੰ ਬਹੁਤ ਚੇਤੇ ਕੀਤਾ। ਕੀ ਉਹ ਨੌਜਵਾਨਾਂ ਦਾ ਮਨੋਰੰਜਨ ਕਰਨ ਲਈ ਜਾਂ ਸਿਰਫ ਵਪਾਰਕ ਪਹੁੰਚ ਦਾ ਮਸਲਾ ਸੀ?

ਪੰਜਾਬ ਵਿੱਚ ਦਿੱਲੀ ਜਾਣ ਵਾਲੇ ਜਿੰਨੇ ਕੁ ਮੁੰਡਿਆਂ ਨੂੰ ਮੈਂ ਮਿਲਿਆ, ਤਕਰੀਬਨ ਸਭ ਨੂੰ ਗਾਇਕਾਂ ਵੱਲੋਂ ਭਰੀ ਗਈ ਬਾਬਾ ਬਘੇਲ ਸਿੰਘ ਦੇ ਵਾਰਿਸ ਹੋਣ ਦੀ ਫਿਲਿੰਗ ਜਿਹੀ ਜਾਗ ਰਹੀ ਸੀ।   ਹਰ ਕੋਈ ਨਾਕੇ ਤੋੜ ਕੇ ਦਿੱਲੀ ਦਾਖਲ ਹੋਣ ਦੀ ਗੱਲ ਕਰ ਰਿਹਾ ਸੀ, ਕੀ ਇਹ ਨੌਜਵਾਨ ਇਕ ਦਿਨ ਜਾਂ ਕੁੱਝ ਘੰਟਿਆਂ ਦੀ ਸਪੀਚ ਨਾਲ ਹੀ ਵਰਗਲਾ ਲਏ ਗਏ? ਕੀ ਇਹਨਾਂ ਗੱਲਾਂ ‘ਤੇ ਪੰਜਾਬੀ ਚੈਨਲ ਕਿਸੇ ਨੂੰ ਸਵਾਲ ਕਰਣਗੇ?

ਕਈ ਦਿਨ ਪੰਜਾਬੀ ਚੈਨਲ ਵੱਡੇ ਵੱਡੇ ਤਾਕਤਵਰ ਟਰੈਕਟਰਾਂ ਦੀ ਹੀ ਕਲਿਪਾ ਦਿਖਾ ਰਹੇ ਸਨ, ਕਈ ਟਰੈਕਟਰ ਨੂੰ ਤੋਪ ਵਾਂਗ ਦੱਸ ਰਹੇ ਸਨ। ਪਰ ਜਦੋਂ ਬਘੇਲ ਸਿੰਘ ਦੇ ਵਾਰਸ ਆਮ ਨੌਜਵਾਨ ਲਾਲ ਕਿੱਲੇ ਪੁੱਜ ਗਏ ਤਾਂ ਉਹ ਨੌਜਵਾਨ ਦੰਗਾਈ ਤੇ ਹੁੱਲੜਬਾਜ ਹੋ ਗਏ। ਇਕ ਪੰਜਾਬੀ ਗਾਇਕ ਨੇ ਕਵਿਤਾ ਲਿਖ ਦਿੱਤੀ ਕਿ ਛੇ ਮਹੀਨੇ ਦਾ ਬੂਟਾ ਆਪ ਵੱਢ ਸੁੱਟਿਆ, ਪਰ ਉਹੀ ਗਾਇਕ ਥੱਪੜ ਮਾਰ ਕੇ ਪੰਜਾਬੀ ਮਰਦ ਦੇ ਅਸਲਾ ਖੋਹਣ ਦੇ ਗੀਤ ਗਾ ਰਿਹਾ ਸੀ।

ਦਿੱਲੀ ਨੂੰ ਜਿੱਤਣ ਵਾਲਾ ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਬਘੇਲ ਸਿੰਘ

ਹਾਲਾਂਕਿ ਮੈਨੂੰ ਉਸਦੇ ਗੀਤਾਂ ਤੋਂ ਕੋਈ ਦਿੱਕਤ ਨਹੀਂ ਹੈ ਪਰ ਸਾਡੇ ਮੁੰਡਿਆਂ ਲਈ ਤਰਸ ਹੈ, ਜਿਹਨਾਂ ਇਸ ਤਰ੍ਹਾਂ ਦੇ ਕਈ ਗਾਇਕਾਂ ਦੇ ਗੀਤਾਂ ਵਿੱਚੋਂ ਹੀ ਕੋਈ ਨਲੂਆ ਜਾਂ ਬਾਬਾ ਬਘੇਲ ਸਿੰਘ ਦਾ ਵਾਰਿਸ ਹੋਣ ਦਾ ਸੁਪਨਾ ਦੇਖ ਲਿਆ। ਪਰ ਮੈਂ ਕਹਾਂਗਾ ਕਿ ਉਹ ਨੌਜਵਾਨ ਤੁਹਾਡੇ ਬੋਲਾਂ ਦਾ ਸ਼ਿਕਾਰ ਹੋਏ, ਉਹ ਤੁਹਾਡੇ ਜੋਸ਼ੀਲੇ ਭਾਸ਼ਣਾਂ ਦਾ ਸ਼ਿਕਾਰ ਹੋਏ।

ਤੁਸੀਂ ਉਹਨਾਂ ਨੂੰ ਨਲੂਏ ਜਾਂ ਬਾਬਾ ਬਘੇਲ ਸਿੰਘ ਦੀ ਮਿਸਾਲ ਕਿਉਂ ਦਿੱੱਤੀ? ਤੁਹਾਡੇ ਭਾਸ਼ਣਾਂ ਵਿੱਚ ਤਾਂ ਗਾਂਧੀ ਹੋਣਾ ਚਾਹੀਦਾ ਸੀ। ਤੁਹਾਡੇ ਭਾਸ਼ਣਾਂ ਵਿੱਚ ਤਾਂ ਸ਼ਾਂਤੀ ਹੋਣੀ ਚਾਹੀਦੀ ਸੀ, ਤੁਸੀ ਆਪਣੇ ਭਾਸ਼ਣਾਂ ਵਿੱਚ ਭਗਤ ਸਿੰਘ ਨੂੰ ਵੀ ਕਿਉਂ ਲੈ ਆਏ? ਤੁਹਾਡੇ ਭਾਸ਼ਣਾਂ ਵਿੱਚ ਅਹਿੰਸਾ ਕਿੱਥੇ ਸੀ?

ਤੁਸੀਂ ਨੌਜਵਾਨਾਂ ਨੂੰ ਚੰਗੇ ਨਾਗਰਿਕ ਹੋਣ ਦਾ ਸਬਕ ਦਿੰਦੇ, ਤੁਸੀਂ ਕਹਿੰਦੇ ਕਿ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕਰਨਾ ਹਰੇਕ ਚੰਗੇ ਨਾਗਰਿਕ ਦਾ ਫਰਜ ਹੈ। ਤੁਸੀਂ ਉਹਨਾਂ ਨੂੰ ਬੀਬੇ ਜਵਾਕ ਬਣਨ ਦਾ ਸੱਦਾ ਦਿੰਦੇ।

ਨਾਲੇ ਲੜਨ ਮਰਨ ਦੀ ਗੱਲਾਂ ਕਰਨ ਦੀ ਥਾਂ ਦੇਸ਼ ਦੀ ਸਰਕਾਰ ਨੂੰ ਆਪਣੀ ਸਰਕਾਰ ਹੋਣ ਦੀ ਗੱਲ ਕਰਦੇ, ਜਿਵੇਂ ਮਹਾਤਮਾ ਗਾਂਧੀ ਜੀ ਕਹਿੰਦੇ ਸਨ ਕਿ ਅੰਗਰੇਜ਼ ਸਰਕਾਰ ਸਾਡੀ ਸਰਕਾਰ ਹੀ ਹੈ ਇਸੇ ਕਰਕੇ ਉਹ ਆਲਮੀ ਜੰਗਾਂ ਲਈ ਸਾਡੇ ਜਵਾਨਾਂ ਨੂੰ ਅੰਗਰੇਜ਼ ਲਈ ਲੜਨ ਲਈ ਭੇਜਦੇ ਰਹੇ!

mediaਸੋ ਸਵਾਲ ਤੁਹਾਨੂੰ ਹੈ ਕਿ ਨੌਜਵਾਨ ਦੰਗਾਈ ਇਸ ਲਈ ਨਹੀਂ ਬਣੇ ਕਿ ਉਹ ਸ਼ਰਾਰਤੀ ਸਨ,  ਉਹ ਦੰਗਾਈ ਇਸ ਲਈ ਹੋਏ ਕਿਉਂ ਕਿ ਤੁਸੀਂ ਉਹਨਾਂ ਨੂੰ ਉਹਨਾਂ ਦਾ ਇਤਿਹਾਸ ਦੁਹਰਾਉਣ ਦਾ ਵਾਸਤਾ ਪਾ ਕੇ ਦਿੱਲੀ ਸੱਦਿਆ। ਤੁਹਾਡੇ ਵਿਚੋਂ ਕਈਆਂ ਨੇ ਦਿੱਲੀ ਨੂੰ ਮਾਂ ਜਾਂ ਭੈਣ ਨਹੀਂ ਮੰਨਿਆ ਸਿਰਫ ਮਸ਼ੂਕ ਜਾਂ ਵਹੁਟੀ ਪਰਚਾਰ ਕੇ ਦਿੱਲੀ ਨੂੰ ਵਿਆਹੁਣ ਦਾ ਸੱਦਾ ਦਿੱਤਾ।

ਅੱਜ ਜਿਹੜੇ ਨੌਜਵਾਨਾਂ ਦੇ ਆਈਡਲ ਸੰਤ ਜਰਨੈਲ਼ ਸਿੰਘ ਹੋਣ ‘ਤੇ ਤੁਹਾਨੂੰ ਵੱਖਵਾਦ ਦੀ ਮੁਸ਼ਕ ਆਉਂਦੀ ਹੈ, ਉਹ ਨੌਜਵਾਨ ਜੇਕਰ ਤੁਹਾਡੇ ਮੂੰਹੋਂ ਗਾਂਧੀ ਵਾਲੇ ਵਾਕ ਸੁਣਦੇ ਤਾਂ ਉਹ ਦਿੱਲੀ ਆਉਂਦੇ ਹੀ ਨਾ।

ਜੇਕਰ ਸਾਰੀ ਜ਼ਿੰਦਗੀ ਤੁਹਾਡਾ ਡੀ ਸੀ ਦਫ਼ਤਰ ਵਿੱਚ ਸਰਕਾਰੀ ਸਹਿਮਤੀ ਨਾਲ ਲਗਾਇਆ ਧਰਨਾ ਤੁਹਾਨੂੰ 50-60 ਸਾਲ ਦੀ ਯੂਨੀਅਨ ਰਾਜਨੀਤੀ ਵਿੱਚ ਗਾਂਧੀ ਵੀ ਸਹੀ ਢੰਗ ਨਾਲ ਬਣਾ ਨਹੀਂ ਸਕਿਆ ਤਾਂ ਇਹ ਤੁਹਾਡੀ ਹੀ ਨਾਕਾਮੀ ਹੈ।

ਆਪਣੀ ਨਾਕਾਮੀ ਨੂੰ ਨੌਜਵਾਨਾਂ ਦੇ ਸਿਰ ਨਾ ਪਾਓ! ਹਰੇਕ ਬੰਦੇ ‘ਤੇ ਸਵਾਲ ਕਰੋ ਪਰ ਸਿਰਫ ਪਿਛਲੇ 20 ਦਿਨਾਂ ਵਿੱਚ ਆਪਣੀ ਕਹਿਣੀ ਅਤੇ ਕਰਨੀ ‘ਤੇ ਵੀ ਇਕ ਵਾਰ ਝਾਤ ਮਾਰ ਲੈਣਾ!

Also Read: Godi Media, what was wrong in hoisting the Nishan Saheb on Red Fort?

___________________________

Watch video:

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |