ਕੈਪਟਨ ਸਾਹਿਬ! ਆਖ਼ਰੀ ਲਮਹੇਂ ਦੀ ਦਾਸਤਾਨ

Picture of ਕਰਮਜੀਤ ਸਿੰਘ

ਕਰਮਜੀਤ ਸਿੰਘ

ਕੈਪਟਨ ਸਾਹਿਬ,ਅੱਜ ਆਪ ਹੀ ਖ਼ੁਦ ਕਿਤਾਬ ‘ਆਖ਼ਰੀ ਲਮਹੇਂ ਦੀ ਦਾਸਤਾਨ’ ਦਾ ਜਿਊਂਦਾ ਜਾਗਦਾ ਸਿਰਲੇਖ ਬਣ ਗਏ ਜਾਪਦੇ ਹਨ।

ਸ਼ੁਕਰਵਾਰ ਵਾਲੇ ਚੰਡੀਗੜ੍ਹ ਵਿਖੇ ਤਾਜਪੋਸ਼ੀ ਵਾਲੀ ਸਿਧੂ-ਤਕਰੀਰ ਵਿੱਚ ਬਹੁਤ ਕੁਝ ਗੁੱਝਾ ਵੀ ਤੇ ਪ੍ਰਤੱਖ ਵੀ, ਦਿਸਦਾ ਵੀ ਅਤੇ ਅਣਦਿਸਦਾ ਵੀ, ਪਰ ਗੋਲ ਮੋਲ ਉੱਕਾ ਵੀ ਨਹੀਂ ਸੀ, ਧੁੰਦਲਾ ਵੀ ਨਹੀਂ ਸੀ।

ਜੋ ਗੁੱਝਾ ਤੇ between the lines ਸੀ, ਉਹ ਵੀ ਬੁੱਝਿਆ ਜਾ ਸਕਦਾ ਸੀ। ਸਭ ਕੁਝ ਖੁੱਲ੍ਹਾ-ਡੁੱਲ੍ਹਾ, ਜ਼ਾਹਿਰ, ਪ੍ਰਤੱਖ, ਚਿੱਟੇ ਦਿਨ ਵਾਂਗ ਸਾਫ਼ ਤੇ ਸਪਸ਼ਟ ਸੀ। ਸਿੱਧੂ ਦੇ ਛੱਕੇ ਗਰਾਊਂਡ ਤੋਂ ਬਾਹਰ ਜਾ ਰਹੇ ਸਨ ਅਤੇ ਹਰ ਕੋਈ ਜਾਣਦਾ ਸੀ ਕਿ “ਹਮਲੇ” ਕਿਸ ਉਤੇ ਹੋ ਰਹੇ ਹਨ।

ਦੋਸਤੋ! ਕੀ ਤੁਹਾਨੂੰ ਇਉਂ ਨਹੀਂ ਲੱਗਦਾ ਕਿ ਤਕਰੀਰ ਦੇ ਉਨ੍ਹਾਂ ਪਲਾਂ ਵਿਚ ਕੈਪਟਨ ਸਾਹਿਬ ਨਿਤਾਣੇ, ਨਿਆਸਰੇ, ਬੇਵੱਸ ਅਤੇ ਵਿਚਾਰੇ ਜਿਹੇ ਬਣਾ ਦਿੱਤੇ ਗਏ ਸਨ?

ਕੈਪਟਨ

ਦੋਸਤੋ! ਸਿਆਸਤ ਵੀ ਬੇਰਹਿਮ ਚੱਕੀ ਦੀ ਤਰ੍ਹਾਂ ਹੁੰਦੀ ਹੈ। ਕੱਲ੍ਹ ਕੈਪਟਨ ਸਾਹਿਬ ਨੇ ਨਵਜੋਤ ਸਿੰਘ ਨੂੰ ਪੀਸਿਆ ਸੀ, ਅੱਜ ਸਿੱਧੂ ਨੇ ਕੈਪਟਨ ਸਾਹਿਬ ਨੂੰ ਪੀਸ ਕੇ ਰੱਖ ਦਿੱਤਾ ਹੈ। ਅਤੇ ਹੁਣ ਕੈਪਟਨ ਲਈ ਪਹਿਲਾਂ ਵਾਲੀਆਂ ਮੌਜਾਂ ਹਾਸਲ ਕਰਨੀਆਂ ਮੁਸ਼ਕਲ ਹਨ।

ਹੁਣ ਨਾ ਉਨ੍ਹਾਂ ਵਿੱਚ ਹਿੰਮਤ ਹੈ, ਨਾ ਹੀ ਉਮਰ ਸਾਥ ਦਿੰਦੀ ਹੈ,ਕੰਧੀ ਤੇ ਉਗੇ ਰੁੱਖੜੇ ਵਾਂਗ ਹਨ ਤੇ ਨਾ ਹੀ ਕਿਸਮਤ ਸਾਥ ਹੈ। ਜੇ ਸਿੱਧੀ ਗੱਲ ਕਰਨੀ ਹੋਵੇ ਤਾਂ ਹਾਈ ਕਮਾਂਡ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ।

ਜਦੋਂ ਹਵਾ (ਸਿੱਧੂ) ਤੇ ਸਮੁੰਦਰ (ਹਾਈ ਕਮਾਂਡ) ਮਿਲ ਜਾਣ ਤਾਂ ਜਹਾਜ਼ ਨੇ ਤਾਂ ਡਿੱਕੋ ਡੋਲੇ ਖਾਣੇ ਹੀ ਖਾਣੇ ਹਨ, ਡੋਲ੍ਹਣਾ ਹੀ ਡੋਲ੍ਹਣਾ ਹੈ। ਕੈਪਟਨ ਸਾਹਿਬ ਦੇ ਜਹਾਜ਼ ਵਿੱਚ ਚੜ੍ਹਨ ਵਾਲੇ ਹੁਣ ਉਂਗਲਾਂ ਤੇ ਹੀ ਗਿਣੇ ਜਾ ਸਕਦੇ ਹਨ, ਕਿਉਂਕਿ ਉੱਥੇ ਡੁੱਬਣ ਦਾ ਖ਼ਤਰਾ ਸਾਫ਼ ਦਿਸ ਰਿਹਾ ਹੈ।

ਪਿਛਲੇ ਦੋ ਤਿੰਨ ਦਿਨਾਂ ਦੀਆਂ ਤੂਫਾਨੀ ਸਰਗਰਮੀਆਂ ਵਿਚ ਤੁਸੀਂ ਦੇਖ ਹੀ ਲਿਆ ਹੋਏਗਾ ਕਿ ਕੌਣ ਡੁੱਬਦਾ ਸੂਰਜ ਸੀ ਤੇ ਕੌਣ ਚੜ੍ਹਦਾ ਸੂਰਜ? ਜਦੋਂ ਘੋੜਾ ਇੱਕ ਹੋਵੇ ਤਾਂ ਦੋ ਜਣਿਆਂ ਵਿੱਚੋਂ ਇਕ ਨੂੰ ਤਾਂ ਪਿੱਛੇ ਬਹਿਣਾ ਹੀ ਪੈਂਦਾ ਹੈ। ਕੈਪਟਨ ਸਾਹਿਬ ਨੂੰ ਪਤਾ ਲੱਗ ਗਿਆ ਹੈ ਕਿ ਜ਼ਿੰਦਗੀ ਦੀਆਂ ਬੇਰਹਿਮ, ਕਰੂਰ ਅਤੇ ਬੇਤਰਸ ਹਾਲਤਾਂ ਨੇ ਉਨ੍ਹਾਂ ਲਈ ਪਿਛਲੀ ਸੀਟ ਦੀ ਹੀ ਚੋਣ ਕੀਤੀ ਹੈ।

ਕੈਪਟਨਦੋਸਤੋ! ਇਹ ਪਿਛਲੀ ਸੀਟ ਦੀ ਤੁਲਨਾ ਵੀ ਨੈਪੋਲੀਅਨ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਵਾਟਰਲੂ ਦੀ ਲੜਾਈ ਪਿੱਛੋਂ ਅਗਲਿਆਂ ਨੇ ਜਲਾਵਤਨ ਕਰ ਕੇ ਦੂਰ ਕਿਸੇ ਉਜਾੜ ਟਾਪੂ ਤੇ ਭੇਜ ਦਿੱਤਾ ਸੀ, ਜਿੱਥੇ ਪ੍ਰੇਮਿਕਾ ਵੀ ਨਹੀਂ ਸੀ ਮਿਲਣ ਆਉਂਦੀ।

ਕੈਪਟਨ ਸਾਹਿਬ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਅੰਤਲੇ ਦੌਰ ਬਾਰੇ ਇਕ ਇਤਿਹਾਸਕ ਕਿਤਾਬ ਲਿਖੀ ਹੈ ਜਿਸ ਦਾ ਸਿਰਲੇਖ ਹੈ “ਆਖ਼ਰੀ ਲਮਹੇਂ ਦੀ ਦਾਸਤਾਂ” ਕੈਪਟਨ ਸਾਹਿਬ,ਅੱਜ ਆਪ ਹੀ ਖ਼ੁਦ ਉਸ ਕਿਤਾਬ ਦਾ ਜਿਊਂਦਾ ਜਾਗਦਾ ਸਿਰਲੇਖ ਬਣ ਗਏ ਜਾਪਦੇ ਹਨ।

ਵੈਸੇ ਦੋਸਤੋ! ਕੈਪਟਨ ਸਾਹਿਬ ਨੇ ਆਪਣੀ ਦੇਸ਼ ਭਗਤੀ ਉੱਤੇ ਮੁਲਕ ਦੀ ਬਹੁਗਿਣਤੀ ਵਾਲਿਆਂ ਦੀ ਪੱਕੀ ਤੇ ਸਿੱਕੇਬੰਦ ਮੋਹਰ ਲਵਾਉਣ ਲਈ ਅਤੇ ਹਿੰਦੂਤਵ ਕਾਫ਼ਲਿਆਂ ਦੀਆਂ ਖੁਸ਼ੀਆਂ ਹਾਸਲ ਕਰਨ ਲਈ ਬੜੇ ਦਾਅ ਖੇਡੇ, ਬਹੁਤ ਪਾਪੜ ਵੇਲੇ, ਰਾਜਨੀਤਕ ਸ਼ਤਰੰਜ ਦੀਆਂ ਕਈ ਚਾਲਾਂ ਚੱਲੀਆਂ।

ਪਿਛਲੇ ਸਾਢੇ ਚਾਰ ਸਾਲਾਂ ਵਿੱਚ ਉਹ ਆਪ ਹੀ ਮੁਲਕ

ਦੇ “ਰੱਖਿਆ ਮੰਤਰੀ” ਬਣ ਗਏ ਤੇ ਇਉਂ ਲੱਗਾ ਜਿਵੇਂ ਇਸ ਦੇਸ਼ ਦੇ ਅਸਲ ਰੱਖਿਆ ਮੰਤਰੀ ਉਹ ਆਪ ਹੀ ਹਨ ਤੇ “ਦਿੱਲੀ ਵਾਲਾ” ਰੱਖਿਆ ਮੰਤਰੀ ਨਾਂ ਦਾ ਹੀ ਰੱਖਿਆ ਮੰਤਰੀ ਹੈ।

ਪਹਿਲਾ ਦਾਅ: ਜਿਉਂ ਹੀ ਪਾਕਿਸਤਾਨੀ ਫ਼ੌਜ ਦੇ ਮੁਖੀ ਬਾਜਵਾ ਸਾਹਿਬ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫ਼ੈਸਲਾ ਸਿੱਧੂ ਨੂੰ ਸੁਣਾਇਆ ਤਾਂ ਦੋਵਾਂ ਦੀ ਖ਼ੁਸ਼ੀ ਵਿੱਚ ਆਪ ਮੁਹਾਰੇ ਜੱਫੀ ਪੈ ਗਈ।

ਸਾਰੀ ਦੁਨੀਆਂ ਵਿੱਚ ਖੁਸ਼ੀਆਂ ਹੋਣ ਲਗੀਆਂ ਪਰ ਕੈਪਟਨ ਸਾਹਿਬ ਨੇ “ਰੱਖਿਆ ਮੰਤਰੀ” ਬਣ ਕੇ ਇਸ ਜੱਫੀ ਦੀ ਉਹ ਨਿੰਦਾ ਕੀਤੀ, ਉਹ ਨਿੰਦਾ ਕੀਤੀ, ਇਸ ਤਰ੍ਹਾਂ ਭੰਡੀ ਪ੍ਰਚਾਰ ਕੀਤਾ ਕਿ ਹਿੰਦੂਤਵ-ਮਾਨਸਿਕਤਾ ਖ਼ੁਸ਼ੀ ਵਿੱਚ ਝੂਮ ਉੱਠੀ, ਕਿਉਂਕਿ ਉਨ੍ਹਾਂ ਨੂੰ ਮੁਫ਼ਤ ਵਿੱਚ ਹੀ ਇਕ ਵਧੀਆ ਵਕੀਲ ਮਿਲ ਗਿਆ ਸੀ।

Kartarpur Corridor

ਪਰ ਸਾਰੀ ਦੁਨੀਆਂ ਦੇ ਸਿੱਖ ਕੈਪਟਨ ਸਾਹਿਬ ਨੂੰ ਸ਼ਕ ਦੀ ਨਿਗਾਹ ਨਾਲ ਦੇਖਣ ਲਗ ਪਏ। ਅਸਲ ਵਿੱਚ ਉਦੋਂ ਹੀ ਉਨ੍ਹਾਂ ਨੂੰ ਗੁਰੂ ਨਾਨਕ ਘਰ ਤੋਂ ਉਨਾਂ ਦੀ ਰਾਜਨੀਤਿਕ ਜ਼ਿੰਦਗੀ ਦੇ ਖਾਤਮੇ ਦਾ ਸਰਾਪ ਮਿਲ ਗਿਆ ਸੀ ਜੋ ਬਹੁਤਿਆਂ ਨੂੰ ਅਜੇ ਸਮਝ ਨਹੀਂ ਸੀ ਆਈ।

ਦੂਜਾ ਦਾਅ: ਜਦੋਂ ਕੈਪਟਨ ਸਾਹਿਬ ਨੇ ਵੇਖਿਆ ਕਿ ਸਿੱਧੂ ਹਾਈ ਕਮਾਂਡ ਵਿੱਚ ਆਪਣੇ ਪੈਰ ਜਮਾ ਰਿਹਾ ਹੈ ਤਾਂ ਕੈਪਟਨ ਸਾਹਿਬ ਨੇ ਪਤਵੰਤੇ ਹਿੰਦੂਆਂ ਨੂੰ ਆਪਣੇ ਘਰ ਸੱਦ ਲਿਆ, ਖੂਬ ਆਓ ਭਗਤ ਕੀਤੀ ਅਤੇ ਕਹਿਣ ਲੱਗੇ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਹਿੰਦੂ ਹੋਣਾ ਚਾਹੀਦਾ ਹੈ। ਦੋਵੇਂ ਅਸਾਮੀਆਂ ਸਿੱਖਾਂ ਕੋਲ ਨਹੀਂ ਹੋਣੀਆਂ ਚਾਹੀਦੀਆਂ।

ਤੀਜਾ ਦਾਅ: ਫਿਰ ਇਹ ਬਿਆਨ ਦਿੱਤੇ ਅਤੇ ਦਵਾਏ ਜਾਣ ਲੱਗੇ ਕਿ

ਪਾਕਿਸਤਾਨ ਵੱਲੋਂ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਹਿੰਦੂ ਸਿੱਖ ਏਕਤਾ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਇਹੋ ਜਿਹੇ ਹੋਰ ਕਈ ਪੁੱਠੇ ਸਿੱਧੇ ਬਿਆਨ ਦਿੱਤੇ। ਮਨੀਸ਼ ਤਿਵਾੜੀ ਉਨ੍ਹਾਂ ਵਿਚੋਂ ਇਕ ਸੀ ਜਿਸ ਵਿਚੋਂ ਦੱਬਿਆ ਹਿੰਦੂ ਪਹਿਲੀ ਵਾਰ ਬੋਲਿਆ।

ਆਖ਼ਰੀ ਦਾਅ: ਜਦੋਂ ਪਤਾ ਲੱਗਾ ਕਿ ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਐਲਾਨ ਹੋ ਗਿਆ ਹੈ ਤਾਂ ਜੁਆਕਾਂ ਵਾਂਗ ਇਹ ਸ਼ਰਤ ਲਾ ਦਿੱਤੀ ਕਿ ਮੈਂ ਸਿੱਧੂ ਨੂੰ ਤਾਂ ਪ੍ਰਧਾਨ ਮੰਨਾਂਗਾ ਜੇ ਮੇਰੇ ਵਿਰੁੱਧ ਜੋ ਇਸ ਸ਼ਖਸ ਨੇ ਟਵੀਟਾਂ ਦੀ ਹਨ੍ਹੇਰੀ ਚਲਾਈ ਹੈ,ਉਸ ਬਾਰੇ ਸਪਸ਼ਟ ਮੁਆਫ਼ੀ ਮੰਗੇ ।

ਕੈਪਟਨ

ਪਰ ਜਦੋਂ ਸੱਠ ਤੋਂ ਉਪਰ ਵਿਧਾਇਕ ਸਿੱਧੂ ਦੀ ਹਮਾਇਤ ਵਿੱਚ ਉੱਤਰ ਆਏ ਤੇ ਹੋਰ ਵਿਧਾਇਕ ਵੀ ਆਉਣ ਦੀਆਂ ਤਿਆਰੀਆਂ ਕਰਨ ਲੱਗ ਪਏ ਅਤੇ ਕੈਪਟਨ ਸਾਹਿਬ ਕੋਲ ਰਹਿ ਗਏ ਸੁਖਪਾਲ ਸਿੰਘ ਖਹਿਰਾ ਤੇ ਕੁਝ ਸਾਥੀ ਜਿਨ੍ਹਾਂ ਬਾਰੇ ਹੁਣ ਹਰ ਕੋਈ ਜਾਣਦਾ ਹੈ ਕਿ ਖਹਿਰਾ ਸਾਹਿਬ ਜਿਸ ਬੇੜੀ ਵਿੱਚ ਸਵਾਰ ਹੁੰਦੇ ਹਨ ਉਹ ਆਖਿਰਕਾਰ ਉਸੇ ਬੇੜੀ ਨੂੰ ਡੁਬੋ ਦਿੰਦੇ ਹਨ ਤੇ ਡੁਬੋ ਕੇ ਫਿਰ ਕਿਸੇ ਹੋਰ ਬੇੜੀ ਦੀ ਤਲਾਸ਼ ਕਰਨ ਲੱਗ ਪੈਂਦੇ ਹਨ।

ਜਦੋਂ ਆਖ਼ਰੀ ਦਾਅ ਵੀ ਨਾ ਚੱਲ ਸਕਿਆ ਅਤੇ ਜਦੋਂ ਹਾਈ ਕਮਾਂਡ ਵੱਲੋਂ ਸਖਤ ਐਕਸ਼ਨ ਦੇ ਇਸ਼ਾਰੇ ਮਿਲਣ ਲੱਗੇ ਤਾਂ ਕੈਪਟਨ ਸਾਹਿਬ ਨੇ ਅਚਾਨਕ ਪੁੱਠੀ ਛਾਲ ਮਾਰੀ ਅਤੇ ਮਾਫੀ ਦੀ ਸ਼ਰਤ ਛੱਡ ਦਿੱਤੀ ਤੇ ਐਲਾਨ ਕੀਤਾ ਕਿ “ਉਹ ਪਹਿਲੀ ਤਨਖ਼ਾਹ ਤੇ ਹੀ ਕੰਮ ਕਰਦੇ ਰਹਿਣਗੇ” ਪਰ ਕੌਣ ਕਹਿ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਵਾਵਾਂ ਦਾ ਰੁਖ ਕਿੱਧਰ ਹੁੰਦਾ ਹੈ, ਅਤੇ ਸ਼ਾਇਦ ਇਹ ਪਹਿਲੀ ਤਨਖ਼ਾਹ ਵੀ ਜਾਂਦੀ ਰਹੇ।

ਸੁਰਗਵਾਸੀ ਗੁਰਚਰਨ ਸਿੰਘ ਟੌਹੜਾ ਨਾਲ ਜੁੜੀ ਇੱਕ ਦਿਲਚਸਪ ਯਾਦ ਸਾਂਝੀ ਕਰਨਾ ਚਾਹੁੰਦਾ ਹਾਂ।

ਗੁਰਚਰਨ ਸਿੰਘ ਟੌਹੜਾ

ਚੰਡੀਗੜ੍ਹ ਵਿੱਚ ਪੰਜ ਸੈਕਟਰ ਦੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਘਾਹ ਦੇ ਮੈਦਾਨ ਵਿੱਚ ਟੌਹੜਾ ਸਾਹਿਬ ਬਾਦਲ ਸਾਹਿਬ ਨਾਲ ਏਕਤਾ ਹੋਣ ਦੀਆਂ ਖਬਰਾਂ ਦੀ ਪੁਸ਼ਟੀ ਕਰਦਿਆਂ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ ਤਾਂ ਪ੍ਰੈੱਸ ਕਾਨਫ਼ਰੰਸ ਤੋਂ ਪਿੱਛੋਂ ਮੈਂ ਟੌਹੜਾ ਸਾਹਿਬ ਦੇ ਚਿਹਰੇ ਦੀ ਉਦਾਸੀ ਨੂੰ ਧੁਰ ਤਕ ਬੁੱਝ ਲਿਆ ਤੇ ਜਦੋਂ ਉਹ ਥੋੜ੍ਹੇ ਚਿਰ ਲਈ ਇਕੱਲੇ ਹੋਏ ਤਾਂ ਮੈਂ ਕੋਲ ਜਾ ਕੇ ਸਵਾਲ ਕੀਤਾ ਕਿ ਟੌਹੜਾ ਸਾਹਿਬ! ਸੱਚੀ ਮੁੱਚੀ ਏਕਤਾ ਹੋ ਗਈ?

ਸਿਆਸਤ ਦੀ ਦੁਨੀਆਂ ਦਾ ਇਹ ਵੱਡਾ ਖਿਡਾਰੀ ਇਕ ਪਲ ਲਈ ਰੁਕ ਗਿਆ,ਮੇਰੇ ਮੋਢੇ ਉੱਤੇ ਹੱਥ ਰੱਖਿਆ ਅਤੇ off the record (ਇਹ ਗੱਲ ਕਿਸੇ ਨੂੰ ਦੱਸੀਂ ਨਾਂਹ) ਦੀ ਸ਼ਰਤ ਲਗਾ ਕੇ ਇਹ ਸ਼ਿਅਰ ਮੇਰੀ ਝੋਲੀ ਵਿੱਚ ਪਾ ਦਿੱਤਾ:

ਹਮ ਮਿਲੇ, ਮਿਲੇ, ਮਿਲੇ ਭੀ ਤੋ ਕਯਾ ਮਿਲੇ।
ਵਹੀ ਦੂਰੀਆਂ,ਵਹੀ ਫ਼ਾਸਲੇ।

ਮੈਨੂੰ ਜਵਾਬ ਮਿਲ ਗਿਆ ਸੀ। ਅੱਜ ਇਹੋ ਸ਼ਿਅਰ ਕੈਪਟਨ ਤੇ ਸਿੱਧੂ ਵਿਚ ਹੋਈ “ਏਕਤਾ” ਉੱਤੇ ਵੀ ਕੀ ਇੰਨ ਬਿੰਨ ਨਹੀਂ ਢੁੱਕਦਾ?

ਇਹ ਵੀ ਪੜ੍ਹੋ:

ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ

ਕੀ ਸਿੱਧੂ ਲਈ ਕੰਡਿਆਂ ਦੀ ਸੇਜ ਹੋਵੇਗਾ ਪ੍ਰਧਾਨਗੀ ਦਾ ਤਾਜ?

Why I am a vaccine skeptic’

ਵੇਖੋ ਵੀਡੀਓ :

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Picture of ਕਰਮਜੀਤ ਸਿੰਘ

ਕਰਮਜੀਤ ਸਿੰਘ

ਲੇਖਕ ਸੀਨੀਅਰ ਪੱਤਰਕਾਰ ਹੈ।

Related Post

Add Your Heading Text Here

Copyright © Punjab Today  : All right Reserve 2016 - 2024 |