ਕੁੰਵਰ ਵਿਜੈ ਪ੍ਰਤਾਪ ਸਿੰਘ ਕੇਸ – ਕੀ ਸਰਕਾਰੀ ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜਾਇਜ਼ ਹੈ?

Picture of ਉਜਾਗਰ ਸਿੰਘ

ਉਜਾਗਰ ਸਿੰਘ

ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਅੰਮ੍ਰਿਤਸਰ ਆਏ

ਸਿਆਸਤ ਨੂੰ ਸ਼ਤਰੰਜ ਦੀ ਖੇਡ ਕਿਹਾ ਜਾਂਦਾ ਹੈ, ਇਸ ਤੋਂ ਇਲਾਵਾ ਸਿਆਸਤ ਬਾਰੇ ਹੋਰ ਵੀ ਬਹੁਤ ਸਾਰੀਆਂ ਧਾਰਨਾਵਾਂ ਬਣੀਆਂ ਹੋਈਆਂ ਹਨ।

ਸਿਆਸਤ ਖਾਸ ਤੌਰ ਤੇ ਭਾਰਤ ਵਿੱਚ ਬਹੁਤ ਬਦਨਾਮ ਹੋ ਚੁੱਕੀ ਹੈ ਕਿਉਂਕਿ ਕੁੱਝ ਕੁ ਸਿਆਸਤਦਾਨਾ ਨੇ ਪਰਜਾਤੰਤਰ ਦੀ ਪਵਿਤਰਤਾ ਅਤੇ ਮਰਿਆਦਾ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। ਕੁਝ ਹੱਦ ਤੱਕ ਭਰਿਸ਼ਟਚਾਰ ਭਾਰੂ ਹੋ ਗਿਆ ਹੈ।

netaਕੁੱਝ ਕੁ ਗਿਣਵੀਂਆਂ ਚੁਣਵੀਆਂ ਪਾਰਟੀਆਂ ਨੇ ਧਰਮ ਨੂੰ ਸਿਆਸਤ ਦਾ ਆਧਾਰ ਬਣਾ ਲਿਆ ਹੈ। ਹਾਲਾਂ ਕਿ ਧਰਮ ਤਾਂ ਅਤਿਅੰਤ ਪਵਿਤਰ ਅਤੇ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਦਾ ਸਾਧਨ ਬਣਦਾ ਹੈ। ਸਿਆਸਤ ਧਰਮ ਦੇ ਸਿਧਾਂਤਾਂ ‘ਤੇ ਪਹਿਰਾ ਦੇਣ ਤੋਂ ਗੁਰੇਜ਼ ਕਰਦੀ ਹੈ।

ਅਜਿਹੇ ਹਾਲਾਤ ਵਿੱਚ ਜਦੋਂ ਵਿਚਾਰਧਾਰਾ ਤੋਂ ਮੂੰਹ ਮੋੜਕੇ ਸਿਆਸਤ ਵਿੱਚ ਦੂਸ਼ਣਬਾਜ਼ੀ ਭਾਰੂ ਹੋਣ ਕਰਕੇ ਗੰਧਲੀ ਹੋ ਗਈ ਹੈ। ਕੀ ਸਰਕਾਰੀ ਅਧਿਕਾਰੀਆਂ ਦਾ ਸਿਆਸਤ ਵਿੱਚ ਆਉਣਾ ਜ਼ਾਇਜ਼ ਹੈ? ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਅਧਿਕਾਰੀਆਂ ਦੀ ਸਾਰੀ ਨੌਕਰੀ ਦੌਰਾਨ ਨਿਰਪੱਖਤਾ ਸ਼ੱਕ ਦੇ ਘੇਰੇ ਵਿੱਚ ਨਹੀਂ ਆ ਜਾਂਦੀ?

ਜਦੋਂ ਇਨਸਾਫ਼ ਦੀ ਤਰਾਜੂ ਉਨ੍ਹਾਂ ਦੇ ਹੱਥ ਵਿੱਚ ਹੁੰਦੀ ਸੀ, ਉਨ੍ਹਾਂ ਦੇ ਮਨਾ ਵਿੱਚ ਲੋਕਾਂ ਨੂੰ ਇਨਸਾਫ਼ ਦੇਣ ਲੱਗਿਆਂ, ਜਿਸ ਪਾਰਟੀ ਵਲ ਉਨ੍ਹਾਂ ਦਾ ਝੁਕਾਆ ਹੁੰਦਾ ਸੀ ਤਾਂ ਕੀ ਉਹ ਫ਼ੈਸਲੇ ਉਨ੍ਹਾਂ ਦੇ ਹੱਕ ਵਿੱਚ ਕਰਦੇ ਸਨ? ਫਿਰ ਨਿਰਪੱਖਤਾ ਕਿਥੇ ਗਈ? ਇਹ ਸੋਚਣ ਵਾਲੀ ਗੱਲ ਹੈ।

ਵੈਸੇ ਉਨ੍ਹਾਂ ਕੋਲੋਂ ਨਿਰਪੱਖਤਾ ਸੰਭਵ ਨਹੀਂ ਹੋ ਸਕਦੀ। ਉਹ ਸਾਰੇ ਫ਼ੈਸਲੇ ਉਸ ਪਾਰਟੀ ਵਲ ਝੁਕਾਆ ਵਾਲੇ ਕਰਦੇ ਹੋਣਗੇ, ਫਿਰ ਉਨ੍ਹਾਂ ਕੋਲੋਂ ਸਿਆਸਤ ਵਿੱਚ ਆਉਣ ‘ਤੇ ਇਨਸਾਫ਼ ਕਿਵੇਂ ਮਿਲ ਸਕਦਾ ਹੈ?

ਪੰਜਾਬ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜਸਟਿਸ ਨਿਰਮਲ ਸਿੰਘ ਅਤੇ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਵਿਧਾਨ ਸਭਾ ਦੀਆਂ ਚੋਣਾ ਕਿਸੇ ਨਾ ਕਿਸੇ ਪਾਰਟੀ ਵੱਲੋਂ ਲੜੇ ਹਨ। ਜਸਟਿਸ ਨਿਰਮਲ ਸਿੰਘ ਤਾਂ ਵਿਧਾਨਕਾਰ ਬਣ ਵੀ ਗਏ ਸਨ।

ਇਨ੍ਹਾਂ ਤੋਂ ਇਲਾਵਾ ਮਨੋਹਰ ਸਿੰਘ ਗਿਲ ਵੀ ਆਈ ਏ ਐਸ ਅਧਿਕਾਰੀ ਸਨ, ਜੋ ਪਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸਕੱਤਰ ਅਤੇ ਕੇਂਦਰ ਵਿਚ ਮੰਤਰੀ ਰਹੇ ਹਨ। ਅਰਵਿੰਦ ਕੇਜ਼ਰੀਵਾਲ ਵੀ ਅਧਿਕਾਰੀ ਰਹੇ ਹਨ। ਕੇਂਦਰ ਅਤੇ ਸਮੁੱਚੇ ਦੇਸ਼ ਵਿੱਚ ਤਾਂ ਅਣਗਿਣਤ ਅਧਿਕਾਰੀ ਸਿਆਸੀ ਪਾਰਟੀਆਂ ਦਾ ਸ਼ਿੰਗਾਰ ਬਣੇ ਹਨ। ਮੈਂ ਸੈਲੀਬਰੇਟੀਜ਼ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਉਨ੍ਹਾਂ ਕੋਲ ਤਾਂ ਅਜਿਹਾ ਕੋਈ ਅਹੁਦਾ ਨਹੀਂ ਹੁੰਦਾ, ਜਿਸ ਨਾਲ ਉਹ ਲੋਕਾਂ ਨੂੰ ਇਨਸਾਫ਼ ਦੇ ਸਕਣ।

ਹੁਣ ਤਾਜਾ ਘਟਨਾ ਦੀ ਗੱਲ ਕਰਦੇ ਹਾਂ, ਜਿਸ ਅਨੁਸਾਰ ਪੰਜਾਬ ਕੇਡਰ ਦੇ ਬਹੁਤ ਚਰਚਿਤ ਸੇਵਾ ਮੁਕਤ ਆਈ ਪੀ ਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ, ਜਿਹੜੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਕੁੰਵਰ
ਅਰਵਿੰਦ ਕੇਜਰੀਵਾਲ ਤੇ ਕੁੰਵਰ ਵਿਜੈ ਪ੍ਰਤਾਪ ਸਿੰਘ

ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ‘ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਅੰਮ੍ਰਿਤਸਰ ਆਏ ਹਨ। ਉਹ ਆਪਣੇ ਕੈਰੀਅਰ ਵਿਚ ਬਹੁਤ ਹੀ ਇਮਾਨਦਾਰ ਅਤੇ ਕੁਸ਼ਲ ਅਧਿਕਾਰੀ ਗਿਣੇ ਜਾਂਦੇ ਸਨ। ਪ੍ਰੰਤੂ ਜਿਹੜੀ ਉਨ੍ਹਾਂ ਐਸ ਆਈ ਟੀ ਦੇ ਮੁੱਖੀ ਹੁੰਦੇ ਹੋਏ ਬਹਿਬਲ ਕਲਾਂ ਅਤੇ ਕੋਟਕਪੂਰਾ ਘਟਨਾਵਾਂ ਦੀ ਜਾਂਚ ਕੀਤੀ ਹੈ, ਉਸਦੇ ਪੰਜਾਬ ‘ਤੇ ਹਰਿਆਣਾ ਹਾਈ ਕੋਰਟ ਵਿਚੋਂ ਰੱਦ ਹੋ ਜਾਣ ਤੋਂ ਬਾਅਦ, ਉਨ੍ਹਾਂ ਦੀ ਪੜਤਾਲ ‘ਤੇ ਕਿੰਤੂ ਪ੍ਰੰਤੂ ਹੋਏ ਹਨ।

ਸਿੱਖ, ਭਾਵਨਾਵਾਂ ਵਿੱਚ ਜਲਦੀ ਵਹਿ ਜਾਂਦੇ ਹਨ, ਇਸ ਲਈ ਸਿੱਖ ਜਗਤ ਨੇ ਤਾਂ ਉਨ੍ਹਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹਦਿਆਂ ਅਸਮਾਨ ‘ਤੇ ਚੜ੍ਹਾ ਦਿੱਤਾ। ਇਸ ਪੜਤਾਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਅਕਸ ਉਚਾ ਕੀਤਾ, ਖਾਸ ਤੌਰ ‘ਤੇ ਸਿੱਖਾਂ ਦੇ ਦਿਲਾਂ ‘ਤੇ ਤਾਂ ਉਹ ਰਾਜ ਕਰਨ ਲੱਗ ਪਏ ਸਨ।

ਇਤਨੀ ਪ੍ਰਸੰਸਾ ਆਮ ਸਾਧਾਰਨ ਇਨਸਾਨ ਨੂੰ ਪਚਾਉਣੀ ਔਖੀ ਹੋ ਜਾਂਦੀ ਹੈ। ਇਸ ਸ਼ਲਾਘਾ ਦਾ ਹੋ ਸਕਦਾ ਹੈ ਥੋੜ੍ਹਾ ਬਹੁਤਾ ਅਸਰ ਕੁੰਵਰ ਵਿਜੈ ਪ੍ਰਤਾਪ ਸਿੰਘ ‘ਤੇ ਵੀ ਪਿਆ ਹੋਵੇ। ਸ਼ਾਇਦ ਇਸੇ ਕਰਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ।

ਸਿਆਸਤ ਅਤੇ ਅਫ਼ਸਰੀ ਕਰਨੀ ਇਹ ਦੋਵੇਂ ਇਕ ਦੂਜੇ ਦੀ ਕਾਰਜ ਸ਼ੈਲੀ ਦੇ ਉਲਟ ਹਨ। ਸਿਆਸਤ ਵਿੱਚ ਲੋਕਾਂ ਅੱਗੇ ਹੱਥ ਅੱਡਣੇ ਪੈਂਦੇ ਹਨ। ਅਫ਼ਸਰਾਂ ਕੋਲ ਲੋਕ ਹੱਥ ਅੱਡਦੇ ਹਨ।

ਕੁੰਵਰ
ਕੁੰਵਰ ਵਿਜੈ ਪ੍ਰਤਾਪ ਸਿੰਘ

ਸਾਰੀ ਉਮਰ ਸੀਨੀਅਰ ਅਧਿਕਾਰੀ, ਉਹ ਵੀ ਪੁਲਿਸ ਵਿਭਾਗ ਦੇ, ਕੀ ਇਹ ਸੰਭਵ ਹੈ ਕਿ ਉਹ ਲੋਕਾਂ ਅੱਗੇ ਵੋਟਾਂ ਲਈ ਹੱਥ ਅੱਡਣਗੇ? ਹੁਣ ਵੇਖਣ ਵਾਲੀ ਗੱਲ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਲੋਕਾਂ ਦੀਆਂ ਇਛਾਵਾਂ ‘ਤੇ ਖ਼ਰੇ ਉਤਰ ਸਕਣਗੇ।

ਇਸ ਪੜਤਾਲ ਵਿਚ ਕਥਿਤ ਦੋਸ਼ੀਆਂ ਨੇ ਨਿੰਦਿਆ ਵੀ ਕੀਤੀ। ਪੜਤਾਲ ਵਿੱਚ ਖਾਮੀਆਂ ਅਤੇ ਨਿਰਪੱਖ ਨਾ ਹੋਣ ਦੇ ਦੋਸ਼ ਵੀ ਲਾਏ। ਪ੍ਰੰਤੂ ਜਦੋਂ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤਾਂ ਉਨ੍ਹਾਂ ਦੀ ਪੜਤਾਲ ਜ਼ਰੂਰ ਸ਼ੱਕ ਦੇ ਘੇਰੇ ਵਿੱਚ ਆ ਗਈ ਕਿਉਂਕਿ ਐਸ ਆਈ ਟੀ ਦੇ ਕਿਸੇ ਵੀ ਮੈਂਬਰ ਨੇ ਉਸ ਪੜਤਾਲ ‘ਤੇ ਦਸਤਖ਼ਤ ਨਹੀਂ ਕੀਤੇ।

ਇਸ ਬਾਰੇ ਕੁੰਵਰ ਸਾਹਿਬ ਕਹਿੰਦੇ ਹਨ ਕਿ ਚਲਾਣ ‘ਤੇ ਇਕ ਅਧਿਕਾਰੀ ਦੇ ਹੀ ਦਸਤਖ਼ਤ ਹੁੰਦੇ ਹਨ, ਇਹ ਬਿਲਕੁਲ ਦਰੁਸਤ ਹੈ ਪ੍ਰੰਤੂ ਪੜਤਾਲ ਵਾਲੀ ਫਾਈਲ ‘ਤੇ ਤਾਂ ਸਾਰੇ ਮੈਂਬਰਾਂ ਦੇ ਦਸਖ਼ਤ ਹੋਣੇ ਚਾਹੀਦੇ ਸਨ। ਉਸ ਪੜਤਾਲ ‘ਤੇ ਵੀ ਕਿਸੇ ਅਧਿਕਾਰੀ ਨੇ ਦਸਤਖ਼ਤ ਨਹੀਂ ਕੀਤੇ।

ਸਰਕਾਰ ਨੂੰ ਵੀ ਉਦੋਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਬਣਦਾ ਸੀ। ਇਕ ਗੱਲ ਉਹ ਇਹ ਕਹਿੰਦੇ ਹਨ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਨੇ ਸਹਿਯੋਗ ਨਹੀਂ ਦਿੱਤਾ। ਆਪ ਹੀ ਕਹਿੰਦੇ ਹਨ ਕਿ ਸਰਕਾਰ ਨੇ ਮਹਿੰਗੇ ਤੋਂ ਮਹਿੰਗੇ ਵਕੀਲ ਲਿਆਂਦੇ ਹਨ। ਫਿਰ ਸਰਕਾਰ ਜਾਂ ਐਡਵੋਕੇਟ ਜਨਰਲ ਦਾ ਕੀ ਕਸੂਰ ਹੈ? ਕੋਈ ਵੀ ਸੀਨੀਅਰ ਵਕੀਲ ਆਪਣਾ ਕੇਸ ਹਾਰਨਾ ਨਹੀਂ ਚਾਹੁੰਦਾ ਕਿਉਂਕਿ ਉਸਦੀ ਵੀ ਬਦਨਾਮੀ ਹੁੰਦੀ ਹੈ।

ਚਲੋ ਇਨ੍ਹਾਂ ਗੱਲਾਂ ਨੂੰ ਛੱਡੋ, ਕੁੰਵਰ ਵਿਜੈ ਪ੍ਰਤਾਪ ਸਿੰਘ ਜਦੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਾਂ ਕਹਿੰਦੇ ਹਨ ਕਿ ਉਹ ਦਿੱਲੀ ਦੀ ਤਰ੍ਹਾਂ ਪ੍ਰਣਾਲੀ ਬਦਲ ਦੇਣਗੇ। ਬਹੁਤ ਵਧੀਆ ਗੱਲ ਹੈ। ਪੰਜਾਬ ਦੇ ਲੋਕ ਇਹੋ ਚਾਹੁੰਦੇ ਹਨ।

ਪਹਿਲੀ ਗੱਲ ਤਾਂ ਇਹ ਹੈ ਕਿ ਜੇਕਰ ਆਮ ਆਦਮੀ ਪਾਰਟੀ ਚੋਣ ਜਿਤੇਗੀ ਤਾਂ ਹੀ ਪ੍ਰਣਾਲੀ ਬਦਲੀ ਜਾ ਸਕਦੀ ਹੈ? ਦੂਜੀ ਗੱਲ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਸਾਹਮਣੇ ਹੀ ਕਹਿ ਗਏ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਵੇਗਾ, ਫਿਰ ਕੁੰਵਰ ਵਿਜੈ ਪ੍ਰਤਾਪ ਸਿੰਘ ਪ੍ਰਣਾਲੀ ਕਿਵੇਂ ਬਦਲ ਦੇਣਗੇ। ਸਾਰਾ ਕੁਝ ਮੁੱਖ ਮੰਤਰੀ ਦੀ ਮਰਜੀ ਅਨੁਸਾਰ ਹੋਵੇਗਾ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਨਵਜੋਤ ਸਿੰਘ ਸਿੱਧੂ ਮੰਤਰੀ ਸਨ।

ਪੰਜਾਬ ਵਿਚ ਉਨ੍ਹਾਂ ਨੇ ਵੇਖ ਹੀ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਨਵਜੋਤ ਸਿੰਘ ਸਿੱਧੂ ਮੰਤਰੀ ਸਨ। ਉਨ੍ਹਾਂ ਨੇ ਤਜ਼ਵੀਜਾਂ ਲਿਆਂਦੀਆਂ ਕੀ ਉਹ ਸਿਰੇ ਚੜ੍ਹ ਗਈਆਂ? ਪੰਜਾਬ ਦੇ ਲੋਕਾਂ ਨੂੰ ਇਤਨੇ ਅਣਜਾਣ ਨਾ ਸਮਝੋ। ਉਹ ਸਿਆਸਤਦਾਨਾ ਦੀਆਂ ਸਾਰੀਆਂ ਚਾਲਾਂ ਨੂੰ ਸਮਝਦੇ ਹਨ। ਇਹ ਬਿਹਾਰ ਨਹੀਂ, ਪੰਜਾਬ ਹੈ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੇਖਿਆ ਹੀ ਹੈ ਕਿ ਜਦੋਂ ਉਹ ਅੰਮ੍ਰਿਤਸਰ ਨਿਯੁਕਤ ਸਨ ਤਾਂ ਉਨ੍ਹਾਂ ਵਿਰੁਧ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਅਨਿਲ ਜੋਸ਼ੀ ਨੇ ਧਰਨਾ ਮਾਰਿਆ ਸੀ। ਮੁੱਖ ਮੰਤਰੀ ਨੇ ਉਸਦੀ ਸੁਣੀ ਹੀ ਨਹੀਂ ਸੀ। ਕੀ ਵਿਸ਼ਵਾਸ਼ ਹੈ ਕਿ ਮੁੱਖ ਮੰਤਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਸੁਣਨਗੇ। ਸਿਆਸਤਦਾਨ ਤਾਂ ਇਕ ਦੂਜੇ ਨੂੰ ਠਿੱਬੀ ਲਾਉਂਦੇ ਹਨ।

ਪ੍ਰਣਾਲੀ ਬਦਲਣ ਦੇ ਝਾਂਸੇ ਵਿਚ ਲੋਕ ਨਹੀਂ ਆਉਣਗੇ। ਨਾਲੇ ਸਿਆਸੀ ਪਾਰਟੀਆਂ ਤਾਂ ਵਰਤਕੇ ਮੱਖਣ ਵਿਚੋਂ ਵਾਲ ਕੱਢਣ ਦੀ ਤਰ੍ਹਾਂ ਸੁੱਟ ਦਿੰਦੀਆਂ ਹਨ। ਤੁਹਾਡੇ ਸਾਹਮਣੇ ਨਵਜੋਤ ਸਿੱਧੂ ਦੀ ਉਦਾਹਰਣ ਹੈ। ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੋਹਾਂ ਨੇ ਵਰਤ ਲਿਆ। ਉਨ੍ਹਾਂ ਦਾ ਕੁਝ ਨਹੀਂ ਬਣਿਆ। ਇਉਂ ਲਗਦਾ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਇਹ ਦਾਅ ਵੀ ਸਫ਼ਲ ਨਹੀਂ ਹੋਵੇਗਾ?

ਪੰਜਾਬ ਅਤੇ ਹਰਿਆਣਾ ਦੇ ਹਿੱਤ ਇੱਕ ਦੂਜੇ ਦੇ ਵਿਰੁੱਧ ਹਨ। ਅਰਵਿੰਦ ਕੇਜਰੀਵਾਲ ਹਰਿਆਣਾ ਦੇ ਵਿਰੁੱਧ ਜਾ ਹੀ ਨਹੀਂ ਸਕਦੇ। ਹਾਂ ਉਹ ਉਨ੍ਹਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਵਿਰੁੱਧ ਜਾ ਸਕਦੇ ਹਨ, ਜਿਹੜੇ ਉਨ੍ਹਾਂ ਲਈ ਵੰਗਾਰ ਬਣ ਸਕਦੇ ਹਨ।

ਆਮ ਆਦਮੀ ਪਾਰਟੀ ਨੇ ਹੁਣ ਤੱਕ ਸੁੱਚਾ ਸਿੰਘ ਛੋਟੇਪਰੁ, ਜਰਨੈਲ ਸਿੰਘ ਦਿੱਲੀ, ਹਰਵਿੰਦਰ ਸਿੰਘ ਫ਼ੂਲਕਾ, ਗੁਰਪ੍ਰੀਤ ਸਿੰਘ ਘੁਗੀ, ਸੁਖ਼ਪਾਲ ਸਿੰਘ ਖ਼ਹਿਰਾ, ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ ਅਤੇ ਹੋਰ ਅਨੇਕਾਂ ਨੇਤਵਾਂ ਦੀ ਬਲੀ ਦੇ ਦਿੱਤੀ ਹੈ ਕਿਉਂਕਿ ਉਹ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਲੀਡਰ ਨਹੀਂ ਬਣਨ ਦੇਣਾ ਚਾਹੁੰਦੇ। ਇਹ ਮੈਂ ਸਿਰਫ਼ ਪੰਜਾਬ ਦੇ ਨੇਤਾਵਾਂ ਦੀ ਗੱਲ ਕੀਤੀ ਹੈ।

ਦੇਸ਼ ਦੇ ਤਾਂ ਕਿਤਨੇ ਵੱਡੇ ਲੀਡਰ ਜਿਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਉਭਾਰ ਅਤੇ ਪਾਰਟੀ ਦੀ ਜਿੱਤ ਵਿਚ ਮਹੱਤਵਪੂਰਨ ਯੋਗਦਾਨ ਸੀ, ਉਨ੍ਹਾਂ ਸਾਰਿਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ। ਉਸ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਕਿਹੜੇ ਬਾਗ ਦੀ ਮੂਲੀ ਹਨ। ਕਾਹਲੀ ਵਿੱਚ ਲਿਆ ਫ਼ੈਸਲਾ ਹਮੇਸ਼ਾ ਗ਼ਲਤ ਹੁੰਦਾ ਹੈ।

ਅਧਿਕਾਰੀਆਂ ਦੇ ਸਿਆਸਤ ਵਿੱਚ ਆਉਣ ਲਈ ਭਾਰਤੀ ਚੋਣ ਕਮਿਸ਼ਨ ਨੂੰ ਕੋਈ ਸਾਰਥਿਕ ਨਿਯਮ ਬਣਾਉਣੇ ਚਾਹੀਦੇ ਹਨ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ, ਆਮ ਆਦਮੀ ਪਾਰਟੀ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਊਂਠ ਕਿਸ ਕਰਵਟ ਬੈਠਦਾ ਹੈ।

ਇਹ ਵੀ ਪੜ੍ਹੋ: ਫ਼ੂਲਕਾ ਸਾਹਿਬ ਦੀ ਹੱਠਧਰਮੀ ਵੀ ਮੇਰੇ ਅਸਤੀਫ਼ੇ ਦਾ ਇਕ ਕਾਰਣ ਹੈ: ਕੁੰਵਰ ਵਿਜੈ ਪ੍ਰਤਾਪ ਸਿੰਘ

ਫੂਲਕਾ ਵਲੋਂ ਕੁੰਵਰ ਵਿਜੈ ਦੇ ਬਿਆਨ ਦਾ ਜਵਾਬ

BEHBAL KALAN NEW SIT – AG UNDER FIRE

_______________________________

ਵੇਖੋ ਵੀਡੀਓ :

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Picture of ਉਜਾਗਰ ਸਿੰਘ

ਉਜਾਗਰ ਸਿੰਘ

ਲੇਖਕ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਹੈ. ujagarsingh48@yahoo.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |